ਸਿਵਲ ਸੇਵਾਵਾਂ ਪ੍ਰੀਖਿਆ 2021 ਦੇ ਨਤੀਜੇ ਹੋਏ ਜਾਰੀ
ਚੰਡੀਗੜ੍ਹ ਦੀ ਗਾਮਿਨੀ ਸਿੰਗਲਾ ਨੇ ਦੇਸ਼ ਭਰ ‘ਚ ਹਾਸਲ ਕੀਤਾ ਤੀਜਾ ਸਥਾਨ
ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ)-ਯੂਪੀਐੱਸਸੀ 2021 ਦੀ ਪ੍ਰੀਖਿਆ ਵਿਚ ਚੰਡੀਗੜ੍ਹ ਦੀ ਗਾਮਿਨੀ ਸਿੰਗਲਾ ਨੇ ਦੇਸ਼ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਤੀਜੇ ਮੁਤਾਬਕ ਇਸ ਪ੍ਰੀਖਿਆ ਵਿਚ ਕੁੱਲ 685 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਹਰ ਸਾਲ ਆਈਏਐੱਸ, ਆਈਪੀਐੱਸ ਤੇ ਆਈਐੱਫਐੱਸ ਦੇ ਅਹੁਦਿਆਂ ‘ਤੇ ਚੋਣ ਲਈ ਸਿਵਲ ਸੇਵਾ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ।
ਗਾਮਿਨੀ ਨੇ ਕਿਹਾ ਕਿ ਔਰਤਾਂ ਮਿਹਨਤ ਤੇ ਸਮਰਪਣ ਦੇ ਬਲ ‘ਤੇ ਕੁਝ ਵੀ ਹਾਸਲ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਵਿਕਾਸ ਤੇ ਲੋਕਾਂ ਦੇ ਕਲਿਆਣ ਲਈ ਕੰਮ ਕਰਨਾ ਚਾਹੁੰਦੀ ਹੈ। ਗਾਮਿਨੀ ਨੇ ਦੂਜੀ ਕੋਸ਼ਿਸ਼ ਵਿਚ ਯੂਪੀਐੱਸੀ ਪ੍ਰੀਖਿਆ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਪਿਤਾ ਡਾਕਟਰ ਅਲੋਕ ਸਿੰਗਲਾ ਨੂੰ ਸਫਲਤਾ ਦਾ ਕ੍ਰੈਡਿਟ ਦਿੱਤਾ।























