ਗੁਜਰਾਤ ਟਾਈਟਨਸ ਨੇ ਡੈਬਿਊ ਸੀਜ਼ਨ ‘ਚ ਰਚਿਆ ਇਤਿਹਾਸ
ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਖਿਤਾਬ ਤੇ ਕੀਤਾ ਕਬਜਾ
ਚੰਡੀਗੜ੍ਹ, 30 ਮਈ (ਵਿਸ਼ਵ ਵਾਰਤਾ) ਹਾਰਦਿਕ ਪੰਡਯਾ ਦੀ ਕਪਤਾਨੀ ‘ਚ ਟੀਮ ਨੇ ਟੀ-20 ਲੀਗ ਦੇ 15ਵੇਂ ਸੀਜ਼ਨ ਦੇ ਫਾਈਨਲ ‘ਚ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ। ਪੰਡਯਾ ਨੇ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਈਪੀਐਲ ਇਤਿਹਾਸ ਵਿੱਚ ਇਹ ਉਸਦਾ ਸਰਵੋਤਮ ਪ੍ਰਦਰਸ਼ਨ ਹੈ। ਰਾਜਸਥਾਨ ਨੇ ਪਹਿਲਾਂ ਖੇਡਦੇ ਹੋਏ 131 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਗੁਜਰਾਤ ਨੇ 3 ਵਿਕਟਾਂ ਗੁਆ ਕੇ ਖਿਤਾਬ ਜਿੱਤ ਲਿਆ। ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਮੈਚ ਦੇ ਹੀਰੋ ਰਹੇ। ਉਸ ਨੇ ਤਿੰਨ ਵਿਕਟਾਂ ਲੈਣ ਨੇ ਨਾਲ- ਨਾਲ 34 ਦੌੜਾਂ ਵੀ ਬਣਾਈਆਂ।























