ਜੂਨ ਮਹੀਨੇ ‘ਚ 8 ਦਿਨ ਬੰਦ ਰਹਿਣਗੇ ਬੈਂਕ !
ਪੜ੍ਹੋ, RBI ਵੱਲੋਂ ਜਾਰੀ ਕੀਤੀ ਛੁੱਟੀਆਂ ਦੀ ਲਿਸਟ
ਚੰਡੀਗੜ੍ਹ, 29 ਮਈ (ਵਿਸ਼ਵ ਵਾਰਤਾ)-ਸਾਲ ਦੇ ਅਗਲੇ ਮਹੀਨੇ ਯਾਨਿ ਕਿ ਜੂਨ ਮਹੀਨੇ ਵਿਚ 8ਦਿਨ ਬੈਂਕ ਬੰਦ ਰਹਿਣ ਵਾਲੇ ਹਨ ,ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਮਹੱਤਵਪੂਰਨ ਕੰਮ ਹੈ ਤਾਂ ਉਸ ਨੂੰ ਜਲਦ ਹੀ ਨਿਪਟਾ ਲਓ। ਉਂਝ ਤਾਂ ਇਸ ਡਿਜੀਟਲ ਯੁੱਗ ਵਿਚ ਲੋਕਾਂ ਦੇ ਜ਼ਿਆਦਾਤਰ ਬੈਂਕਿੰਗ ਕੰਮ ਘਰ ਹੀ ਹੋ ਜਾਂਦੇ ਹਨ ਪਰ ਫਿਰ ਵੀ ਖਾਤਾ ਖੁੱਲ੍ਹਵਾਉਣ, ਚੈੱਕ ਪੇਮੈਂਟ ਤੇ ਲੋਨ ਵਰਗੇ ਕਈ ਅਜਿਹੇ ਕੰਮ ਹਨ ਜਿਨ੍ਹਾਂ ਲਈ ਗਾਹਕਾਂ ਨੂੰ ਬੈਂਕ ਜਾਣਾ ਪੈਂਦਾ ਹੈ। ਆਰਬੀਆਈ ਵੱਲੋਂ ਜੂਨ ਮਹੀਨੇ ਵਿਚ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਜੂਨ 2022 ਵਿਚ ਬੈਂਕਾਂ ਦੀ 8 ਦਿਨ ਦੀ ਛੁੱਟੀ ਰਹੇਗੀ। ਇਸ ਵਿਚੋਂ 6 ਦਿਨ ਵੀਕੈਂਡਸ ਦੇ ਚੱਲਦੇ ਬੈਂਕ ਬੰਦ ਰਹਿਣਗੇ ਤੇ ਦੋ ਦਿਨ ਲਿਸਟੇਡ ਹਾਲੀਡੇਜ਼ ਕਾਰਨ ਬੈਂਕ ਨਹੀਂ ਖੁੱਲ੍ਹਣਗੇ। ਹਾਲਾਂਕਿ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ, ਲਖਨਊ, ਪਟਨਾ, ਰਾਂਚੀ, ਚੰਡੀਗੜ੍ਹ, ਜੈਪੁਰ, ਰਾਏਪੁਰ, ਮਣੀਪੁਰ, ਅਰੁਣਾਚਲ ਪ੍ਰਦੇਸ਼, ਅਸਮ, ਤ੍ਰਿਪੁਰਾ ‘ਚ ਬੈਂਕ ਸਿਰਫ਼ 6 ਦਿਨ ਬੰਦ ਰਹਿਣਗੇ।
ਜੂਨ, 2022 ਵਿੱਚ ਬੈਂਕ ਛੁੱਟੀਆਂ ਹੇਠ ਲਿਖੇ ਅਨੁਸਾਰ ਹਨ
2 ਜੂਨ, ਮਹਾਰਾਣਾ ਪ੍ਰਤਾਪ ਜਯੰਤੀ (ਸ਼ਿਮਲਾ)
5 ਜੂਨ, ਐਤਵਾਰ
11 ਜੂਨ, ਦੂਜਾ ਸ਼ਨੀਵਾਰ
12 ਜੂਨ, ਐਤਵਾਰ
15 ਜੂਨ, YMA ਦਿਵਸ, ਗੁਰੂ ਹਰਗੋਬਿੰਦ ਜਯੰਤੀ, ਰਾਜ ਸੰਕ੍ਰਾਂਤੀ (ਮਿਜ਼ੋਰਮ, ਭੁਵਨੇਸ਼ਵਰ, ਜੰਮੂ ਅਤੇ ਕਸ਼ਮੀਰ)
ਜੂਨ 19, ਐਤਵਾਰ
25 ਜੂਨ, ਚੌਥਾ ਸ਼ਨੀਵਾਰ
26 ਜੂਨ, ਐਤਵਾਰ