IPL 2022 ਦਾ ਫਾਈਨਲ ਅੱਜ: ਗੁਜਰਾਤ-ਰਾਜਸਥਾਨ ਵਿੱਚ ਅੱਜ ਹੋਵੇਗਾ ਮਹਾਸੰਗਰਾਮ
ਚੰਡੀਗੜ੍ਹ, 29 ਮਈ (ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2022 ਦੇ ਸੀਜ਼ਨ ਦਾ ਰੋਮਾਂਚ ਹੁਣ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪੰਡਯਾ ਅਤੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਦੀ ਅਗਵਾਈ ਵਿੱਚ ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਫਾਈਨਲ ਮੁਕਾਬਲੇ ਲਈ ਆਹਮੋ- ਸਾਹਮਣੇ ਹੋਣਗੀਆਂ। ਦੁਨੀਆ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਣਗੀਆਂ ਕਿ ਆਈ.ਪੀ.ਐੱਲ. ਨੂੰ ਨਵਾਂ ਚੈਂਪੀਅਨ ਮਿਲਦਾ ਹੈ ਜਾਂ ਫਿਰ ਰਾਜਸਥਾਨ ਇਕ ਵਾਰ ਫਿਰ ਆਪਣੇ ਘਰ ‘ਤੇ ਟਰਾਫੀ ਸਜਾਉਂਦਾ ਹੈ।























