ਕੇਂਦਰ ਸਰਕਾਰ ਨੇ ਖੰਡ ਦੀ ਬਰਾਮਦੀ ਤੇ ਲਾਈ ਰੋਕ
ਹੁਣ ਵਿਦੇਸ਼ਾਂ ਨੂੰ ਨਹੀਂ ਭੇਜੀ ਜਾਵੇਗੀ ਖੰਡ
ਚੰਡੀਗੜ੍ਹ,25 ਮਈ(ਵਿਸ਼ਵ ਵਾਰਤਾ)- ਦੇਸ਼ ਵਿੱਚ ਵਧਦੀ ਮਹਿੰਗਾਈ ਨੂੰ ਨੱਥ ਪਾਉਣ ਦੇ ਇਰਾਦੇ ਨਾਲ ਹੁਣ ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਹੁਣ ਖੰਡ ਦੀ ਬਰਾਮਦਗੀ ‘ਤੇ ਵੀ 1 ਜੂਨ ਤੋਂ ਪਾਬੰਦੀ ਲਗਾ ਦਿੱਤੀ । ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਅਤੇ ਦੇਸ਼ ਵਿੱਚ ਇਸ ਦੀ ਨਿਰਵਿਘਨ ਸਪਲਾਈ ਲਈ ਲਿਆ ਗਿਆ ਹੈ। ਇਹ ਪਾਬੰਦੀ ਇਸ ਸਾਲ 31 ਅਕਤੂਬਰ ਤੱਕ ਜਾਰੀ ਰਹੇਗੀ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਪਹਿਲਾਂ ਹੀ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ।