ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਉੱਤਰ ਵਿੱਚ ਦੱਸਿਆ ਧੂਰੀ ਦੇ ਪੰਜਾਬ ਬੈਡਾਂ ਵਾਲੇ ਸਰਕਾਰੀ ਹਸਪਤਾਲ ਵਿੱਚ ਐੱਮ ਸੀ ਐੱਚ (ਗਾਇਨੀ) ਦਾ ਵੱਖਰਾ ਵਿੰਗ ਨਹੀਂ ਹੈ ਪਰ ਇਸ ਵਿਖੇ ਜੱਚਾ ਬੱਚਾ ਗਾਇਨੀ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ. ਇਸ ਸਮੇਂ ਸਿਵਲ ਹਸਪਤਾਲ ਧੂਰੀ ਵਿਖੇ ਦਸ ਬਿਸਤਰਿਆਂ ਦਾ ਐੱਮ ਸੀ ਐੱਚ ਗਾਇਨੀ ਵਾਰਡ ਅਲੱਗ ਤੋਂ ਬਣਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਨੇ ਦੱਸਿਆ ਸਬ ਡਿਵੀਜ਼ਨਲ ਹਸਪਤਾਲ ਵਿੱਚ ਡਿਜੀਟਲ ਐਕਸਰੇ ਦੀਆਂ ਮਸ਼ੀਨਾਂ ਲਗਾਉਣ ਲਈ ਟੈਂਡਰ ਫਲੋਟ ਕੀਤਾ ਹੋਇਆ ਹੈ। ਇਸ ਦੀ ਪ੍ਰਕਿਰਿਆ ਦੇ ਪੂਰੀ ਹੋਣ ਉਪਰੰਤ ਡਿਜੀਟਲ ਐਕਸਰੇ ਦੀਆਂ ਮਸ਼ੀਨ ਇਸ ਹਸਪਤਾਲ ਵਿਖੇ ਜਲਦ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ ਹਾਰਟ ਚੈੱਕ ਅੱਪ ਲਈ ਆਧੁਨਿਕ ਮਸ਼ੀਨਾਂ ਦੀ ਖਰੀਦ ਸਬੰਧੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ।