ਬਰਗਾੜੀ ਮੋਰਚੇ ‘ਚ 9 ਸਿੰਘਾਂ ਅਤੇ 3 ਮੁਸਲਮਾਨ ਭਰਾਵਾਂ ਨੇ ਦਿੱਤੀ ਗ੍ਰਿਫਤਾਰੀ
ਜੈਤੋ,13 ਮਈ (ਵਿਸ਼ਵ ਵਾਰਤਾ )2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ,ਗੋਲੀ ਕਾਂਡ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ।ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ।ਜਥੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜਸਵੰਤ ਸਿੰਘ ਚੀਮਾ ਨੇ ਕੀਤੀ।ਅੱਜ ਜ਼ਿਲ੍ਹਾ ਲੁਧਿਆਣਾ ਦੇ ਇਹਨਾ 9 ਸਿੰਘਾਂ 3 ਮੁਸਲਮਾਨ ਭਰਾਵਾਂ
ਮੁਹੰਮਦ ਫੁੱਰਕਾਨ ਕੁਰੈਸੀ,
ਰਾਜਾ ਕੁਰੈਸ਼ੀ, ਚਾਦ ਮੁਹੰਮਦ , ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ,
ਜਗਦੇਵ ਸਿੰਘ, ਬਲਵੰਤ ਸਿੰਘ, ਮਨਜੋਤ ਸਿੰਘ,
ਜਸਵੀਰ ਸਿੰਘ, ਸਤਨਾਮ ਸਿੰਘ , ਗੁਰਪ੍ਰਤਾਪ ਸਿੰਘ ਅਤੇ ਨਿਰਮਲ ਸਿੰਘ
ਆਦਿ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।
ਜਥੇ ਨੂੰ ਮੋਰਚੇ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ)ਪ੍ਰਗਟ ਸਿੰਘ ਮੱਖੂ ਤਿਹਾੜ ਜੇਲ੍ਹ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ),ਮਾਸਟਰ ਜਗਤਾਰ ਸਿੰਘ ਦਬੜੀਖਾਨਾ,ਸੁਖਮੰਦਰ ਸਿੰਘ ਪੰਚਾਇਤ ਮੈਂਬਰ ਬਰਗਾੜੀ,ਸੁਖਚੈਨ ਸਿੰਘ ਰਣ ਸਿੰਘ ਵਾਲਾ,ਰਣਦੀਪ ਸਿੰਘ ਸੰਧੂ ਪੀ. ਏ. ਸਿਮਰਨਜੀਤ ਸਿੰਘ ਮਾਨ ਅਤੇ ਸੋਸ਼ਲ ਮੀਡੀਆ ਇੰਚਾਰਜ ਕਿਸਾਨ ਯੂਨੀਅਨ (ਅੰਮ੍ਰਿਤਸਰ)ਕੁਲਵਿੰਦਰ ਸਿੰਘ ਖਾਲਿਸਤਾਨੀ ਤਿਹਾੜ ਜੇਲ੍ਹ ਆਦਿ ਨੇ ਰਵਾਨਾ ਕੀਤਾ। ਸਟੇਜ ਦੀ ਸੇਵਾ ਜ਼ਿਲਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਨਿਭਾਈ ਤੇ ਢਾਡੀ ਜਥਾ ਦਰਸ਼ਨ ਸਿੰਘ ਦਲੇਰ,ਰਾਮ ਸਿੰਘ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।























