ਨਵੀਂ ਦਿੱਲੀ, 24 ਮਾਰਚ – ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਰਿਦੀਮਾਨ ਸਾਹਾ ਨੇ ਟੀ-20 ਕ੍ਰਿਕਟ ਵਿਚ ਵਿਸ਼ਵ ਰਿਕਾਰਡ ਸਿਰਜ ਦਿੱਤਾ ਹੈ, ਜਿਸ ਨੂੰ ਤੋੜਣਾ ਹਰ ਇੱਕ ਬੱਲੇਬਾਜ ਦੇ ਵੱਸ ਦੀ ਗੱਲ ਨਹੀਂ| ਸਾਹਾ ਨੇ ਕੇਵਲ 20 ਗੇਂਦਾਂ ਵਿਚ ਸੈਂਕੜਾ ਜੜ੍ਹ ਦਿੱਤਾ, ਜਿਸ ਵਿਚ ਉਸ ਨੇ 14 ਛੱਕੇ ਤੇ 4 ਛੱਕੇ ਲਗਾਏ| ਉਸ ਨੇ ਇਹ ਰਿਕਾਰਡ ਮੁਖਰਜੀ ਟਰਾਫੀ ਦੌਰਾਨ ਮੋਹਨ ਬਾਗਾਨ ਕਲੱਬ ਵਲੋਂ ਖੇਡਦਿਆਂ ਕਾਇਮ ਕੀਤਾ|
ਦੱਸਣਯੋਗ ਹੈ ਕਿ ਸਾਹਾ ਆਈ.ਪੀ.ਐਲ ਵਿਚ ਕਿੰਗਸ ਇਲੈਵਨ ਪੰਜਾਬ ਵਲੋਂ ਵੀ ਖੇਡ ਚੁੱਕੇ ਹਨ| ਇਸ ਤੋਂ ਪਹਿਲਾਂ ਕ੍ਰਿਸ ਗੇਲ ਨੇ 30 ਗੇਂਦਾਂ ਵਿਚ ਸੈਂਕੜਾ ਬਣਾਉਣ ਦਾ ਕਾਰਨਾਮਾ ਕੀਤਾ ਸੀ|
ਲੁਧਿਆਣਾ ਲੋਕ ਸਭਾ ਤੋਂ ਦਵਿੰਦਰ ਸਿੰਘ ਰਾਮਗੜੀਆ ਹੋਣਗੇ ਬਸਪਾ ਉਮੀਦਵਾਰ – ਰਣਧੀਰ ਸਿੰਘ ਬੈਣੀਵਾਲ
ਚੰਡੀਗੜ੍ਹ/ਲੁਧਿਆਣਾ 28ਅਪ੍ਰੈਲ (ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ...