ਚੰਡੀਗੜ੍ਹ ਪੁਲਿਸ ਵਿੱਚ ਇੰਸਪੈਕਟਰਾਂ ਦੀਆਂ ਤੈਨਾਤੀਆਂ
ਪੜ੍ਹੋ ਕਿਸਨੂੰ ਕਿੱਥੇ ਕੀਤਾ ਗਿਆ ਤੈਨਾਤ
ਚੰਡੀਗੜ੍ਹ,9ਮਈ(ਵਿਸ਼ਵ ਵਾਰਤਾ)-ਐਸਐਸਪੀ ਮਨੀਸ਼ਾ ਚੌਧਰੀ ਵੱਲੋਂ ਅੱਜ ਚੰਡੀਗੜ੍ਹ ਟਰੈਫਿਕ ਪੁਲੀਸ ਵਿੱਚ ਦੋ ਇੰਸਪੈਕਟਰਾਂ ਦੀਆਂ ਤੈਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਨੀਰਜ ਸਰਨਾ ਨੂੰ ਹੁਣ ਇੰਸਪੈਕਟਰ ਐਡਮਿਨ ਟਰੈਫਿਕ, ਜਦੋਂਕਿ ਇੰਸਪੈਕਟਰ ਪਰਵੇਸ਼ ਸ਼ਰਮਾ ਨੂੰ ਚਿਲਡਰਨ ਟ੍ਰੈਫਿਕ ਪਾਰਕ (ਸੀ.ਟੀ.ਪੀ.-23) ਵਿਖੇ ਤਾਇਨਾਤ ਕੀਤਾ ਗਿਆ ਹੈ।
























