ਥੋੜ੍ਹੀ ਦੇਰ ਵਿੱਚ ਕਾਂਗਰਸ ਆਗੂ ਅਲਕਾ ਲਾਂਬਾ ਹੋਣਗੇ ਰੋਪੜ੍ਹ ਪੁਲਿਸ ਥਾਣੇ ‘ਚ ਪੇਸ਼
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਆਉਣਗੇ ਨਾਲ
ਚੰਡੀਗੜ੍ਹ,27 ਅਪ੍ਰੈਲ(ਵਿਸ਼ਵ ਵਾਰਤਾ)- ਰੋਪੜ੍ਹ ਪੁਲਿਸ ਵੱਲੋਂ ਤਲਬ ਕੀਤੀ ਗਈ ਦਿੱਲੀ ਦੀ ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਥੋੜ੍ਹੀ ਦੇਰ ਵਿੱਚ ਹੀ ਰੋਪੜ੍ਹ ਦੇ ਸਦਰ ਥਾਣੇ ਵਿੱਚ ਪੇਸ਼ ਹੋਣਗੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀ ਉਹਨਾਂ ਦੇ ਨਾਲ ਜਾਣ ਦਾ ਐਲਾਨ ਕੀਤਾ ਹੈ।ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਲਕਾ ਲਾਂਬਾ ਦੇ ਨਾਲ ਜਾਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਉਹਨਾਂ ਦੇ ਨਾਲ ਜਾਣਗੇ।
ਮਾਨ ਸਾਹਿਬ,
ਅਲਕਾ ਲਾਂਬਾ ਦੇ ਖਿਲਾਫ ਜੋ ਮਾਮਲਾ ਦਰਜ਼ ਹੋਇਆ ਹੈ ਉਹ ਕੇਜਰੀਵਾਲ ਜੀ ਵਲੋਂ ਪੰਜਾਬ ਦੀ ਸੱਤਾ ਦੀ ਦੁਰਵਰਤੋਂ ਦਾ ਉਹ ਨਮੂਨਾ ਹੈ ਜਿਸ ਦੀ ਅਗਲੀ ਕਿਸ਼ਤ ਤੁਸੀਂ ਕੱਲ KSA ਸਾਈਨ ਕਰ ਕੇ ਦੇ ਕੇ ਆਏ ਹੋ, ਹੁਣ ਸਿਧਾਂਤਾਂ ਤੇ ਪੰਜਾਬ ਤੁਹਾਨੂੰ ਟਕਰੂਗਾ ਤੇ ਪੰਜਾਬ ਹੀ ਜਿਤੇਗਾ। ਅੱਜ ਅਸੀਂ ਅਲਕਾ ਲਾਂਬਾ ਜੀ ਨਾਲ ਰੋਪੜ ਥਾਣੇ ਆਵਾਂਗੇ,ਰੱਬ ਰਾਖਾ। https://t.co/77I9l8FUrp— Amarinder Singh Raja (@RajaBrar_INC) April 27, 2022
ਇਸ ਤੋਂ ਪਹਿਲਾਂ ਅਲਕਾ ਲਾਂਬਾ ਨੇ ਵੀ ਟਵੀਟ ਕੀਤਾ ਹੈ।
अन्याय, आतंक, तानाशाही के ख़िलाफ़ हमारी इस लड़ाई में मुझे रास्ता दिखाने के लिए गुरु चरणों में अरदास.. 🙏 pic.twitter.com/xRMlHydxje
— Alka Lamba (@LambaAlka) April 27, 2022























