ਪਟਿਆਲਾ ਪੁਲਿਸ ਵੱਲੋਂ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ 5 ਪਿਸਟਲਾਂ ਸਮੇਤ ਕਾਬੂ
ਚੰਡੀਗੜ੍ਹ,26 ਅਪ੍ਰੈਲ(ਵਿਸ਼ਵ ਵਾਰਤਾ)-ਪਟਿਆਲਾ ਦੀ ਸੀਆਈਏ ਟੀਮ ਨੂੰ ਨਾਜ਼ਾਇਜ ਹਥਿਆਰ ਰੱਖਣ ਵਾਲਿਆਂ ਖਿਲਾਫ ਚਲਾਏ ਗਏ ਸਪੈਸ਼ਲ ਆਪਰੇਸ਼ਨ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਪੁਲਿਸ ਨੇ ਨਾਜ਼ਾਇਜ ਹਥਿਆਰਾਂ ਸਮੇਤ ਨਾਭਾ ਜੇਲ੍ਹ ਵਿੱਚ ਬੰਦ ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਸਾਤੀ ਰਾਜੀਵ ਰਾਜਾ ਦੇ ਤਿੰਨ ਸਾਥੀਆਂ ਇੰਦਰਜੀਤ ਸਿੰਘ ਸਾਬੀ,ਦਿਲਬਾਗ ਸਿੰਘ ਬਾਜ ਅਤੇ ਗੁਰਦੀਪ ਸਿੰਘ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ 5 ਪਿਸਟਲ 32 ਬੋਰ ਅਤੇ 12 ਰੌਂਦ ਪ੍ਰਾਪਤ ਹੋਏ ਹਨ। ਦੱਸ ਦਈਏ ਕਿ ਹੁਣ ਤੱਕ ਸੀਆਈਏ ਪਟਿਆਲਾਂ ਵੱਲੋਂ ਚਲਾਏ ਗਏ ਲੜੀਵਾਰ ਸਪੈਸ਼ਲ ਆਪਰੇਸ਼ਨ ਵਿੱਚ 22 ਪਿਸਟਲ ਸਮੇਤ ਭਾਰੀ ਮਾਤਰਾ ਵਿੱਚ ਅਸਲਾ ਜਬਤ ਕੀਤਾ ਹੈ।























