ਹਾੜੀ ਦੇ ਮੰਡੀਕਰਨ ਸੀਜ਼ਨ 2022-23 ‘ਚ ਹੁਣ ਤੱਕ 136.93 ਲੱਖ ਮੀਟ੍ਰਿਕ ਟਨ ਕਣਕ ਦੀ ਕੀਤੀ ਖਰੀਦ
ਕਿਸਾਨਾਂ ਨੂੰ 27,592.10 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਹੋਇਆ ਲਾਭ
ਜੈਤੋ, 25 ਅਪ੍ਰੈਲ (ਵਿਸ਼ਵ ਵਾਰਤਾ) ਖਪਤਕਾਰ ਮਾਮਲੇ ਅਤੇ ਖੁਰਾਕ ਜਨਤਕ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਹਾੜੀ ਦੇ ਮੰਡੀਕਰਨ ਸੀਜ਼ਨ ਸਾਲ 2022-23 ਲਈ ਕੇਂਦਰੀ ਪੂਲ ਅਧੀਨ ਕਣਕ ਦੀ ਖਰੀਦ ਹਾਲ ਹੀ ‘ਚ ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਗੁਜਰਾਤ, ਬਿਹਾਰ ਅਤੇ ਰਾਜਸਥਾਨ ਆਦਿ ਰਾਜਾਂ ਵਿੱਚ ਇਹ ਜਾਰੀ ਹੈ।ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 24 ਅਪ੍ਰੈਲ ਤੱਕ 136.93 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਨਾਲ 11.99 ਲੱਖ ਕਿਸਾਨਾਂ ਨੂੰ 27,592.10 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।ਹਾੜੀ ਦੇ ਮੰਡੀਕਰਨ ਸੀਜ਼ਨ 2022-23 ਵਿੱਚ ਕਣਕ ਦੀ ਖਰੀਦ ਪੰਜਾਬ ‘ਚ 7418465 ਲੱਖ ਮੀਟ੍ਰਿਕ ਟਨ, ਹਰਿਆਣਾ
3609885 ਲੱਖ ਮੀਟ੍ਰਿਕ ਟਨ, ਉੱਤਰ ਪ੍ਰਦੇਸ਼
82578 ਮੀਟ੍ਰਿਕ ਟਨ,
ਮੱਧ ਪ੍ਰਦੇਸ਼ 2576010
ਲੱਖ ਮੀਟ੍ਰਿਕ ਟਨ,
ਬਿਹਾਰ 743 ਮੀਟ੍ਰਿਕ ਟਨ,ਰਾਜਸਥਾਨ 737 ਮੀਟ੍ਰਿਕ ਟਨ,
ਉੱਤਰਾਖੰਡ 567 ਮੀਟ੍ਰਿਕ ਟਨ, ਚੰਡੀਗੜ੍ਹ 3165 ਮੀਟ੍ਰਿਕ ਟਨ,
ਗੁਜਰਾਤ 6 ਮੀਟ੍ਰਿਕ ਟਨ,
ਹਿਮਾਚਲ ਪ੍ਰਦੇਸ਼ 1180 ਮੀਟ੍ਰਿਕ ਟਨ,ਜੰਮੂ ਅਤੇ ਕਸ਼ਮੀਰ ਨੇ 16 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ
13693351.49 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸਾਉਣੀ ਦੇ ਮੰਡੀਕਰਨ ਸੀਜ਼ਨ ਸਾਲ 2021-22 ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਕੇਂਦਰੀ ਪੂਲ ਅਧੀਨ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੀਟ੍ਰਿਕ ਟਨ ਝੋਨਾ (751.39 ਲੱਖ ਮੀਟ੍ਰਿਕ ਟਨ ਸਾਉਣੀ ਦੀ ਫਸਲ ਅਤੇ 5.87 ਲੱਖ ਮੀਟ੍ਰਿਕ ਟਨ ਹਾੜੀ ਦੀ ਫਸਲ ਸਮੇਤ) ਦੀ ਖਰੀਦ ਕੀਤੀ ਗਈ ਹੈ। ਹੁਣ ਤੱਕ ਲਗਭਗ 109.33 ਲੱਖ ਕਿਸਾਨਾਂ ਨੂੰ 1,48,424.78 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਹੋਇਆ ਹੈ।























