ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਗੀਤਕਾਰੀ ਵਿੱਚ ਜੱਟ,ਜੱਟੀ ਅਤੇ ਮੁੰਡਾ ਜੱਟਾਂ ਦਾ ਆਦਿ ਸ਼ਬਦ ਮਾੜੀ ਨੀਵੇਂ ਪੱਧਰ ਦੇ ਸ਼ਬਦ ਜੋੜ ਕੇ ਵਰਤ ਰਹੇ ਹਨ ਜਿਸ ਵਿੱਚ “ਸ਼ਰਾਬ ਪੀ ਕੇ ਬੱਕਰੇ ਬਲਾਉਣੇ” ,ਲਲਕਾਰੇ ਮਾਰਨ , ਗਿਲਾਸੀਆਂ ਖੜਕਾਉਣ, “ਜੱਟੀਏ ਜੇ ਹੋ ਗਈ ਸਾਧਨੀ”, ਹੋ ਕੇ ਆ ਗਿਆ ਜੱਟ ਸ਼ਰਾਬੀ,ਸੁਲਫੇ ਦੀ ਲਾਟ ਵਰਗੀ ਜੱਟੀ ਨਿਕਲੀ ਮੂੰਗੀਆ ਪਾ ਕੇ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਇੱਕ ਇਤਰਾਜ਼ਯੋਗ ਗੱਲ ਹੈ। ਬਡਹੇੜੀ ਨੇ ਆਖਿਆ ਕਿ ਗੀਤਕਾਰ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ ਜਿਹਨਾਂ ਵੱਲੋਂ ਵਰਤੀ ਕੋਈ ਵੀ ਸ਼ਬਦਾਵਲੀ ਲੋਕੀਂ ਅਕਸਰ ਆਮ ਜੀਵਨ ਵਿੱਚ ਵਾਰਤਾਲਾਪ ਅਤੇ ਬੋਲਚਾਲ ਦੀ ਭਾਸ਼ਾ ਵਿੱਚ ਵਰਤਦੇ ਹਨ ਕਈ ਸ਼ਬਦ ਜੱਟ ਭਾਈਚਾਰੇ ਨੂੰ ਚੁਭਦੇ ਹਨ ਅਤੇ ਉਨ੍ਹਾਂ ਸ਼ਬਦਾਂ ਦੀ ਵਰਤੋਂ ਅਕਸ਼ ਖਰਾਬ ਹੁੰਦਾ ਹੈ ਸੋ ਗੀਤਕਾਰ ਭਾਈਚਾਰਾ ਅਜਿਹੇ ਸ਼ਬਦਾਂ ਦਾ ਪ੍ਰਯੋਗ ਨਾ ਕਰਨ ਸਗੋਂ ਚੰਗੇ ਸਮਾਜ ਦੀ ਸਿਰਜਣਾ ਲਈ ਦਾਜ ਦੇ ਖਿਲਾਫ਼,ਨਸ਼ਿਆਂ ਦਾ ਸੇਵਨ ਨਾ ਕਰਨ ਅਤੇ ਕੰਨਿਆ ਭਰੂਣ ਹੱਤਿਆ ਆਦਿ ਮਹੱਤਵਪੂਰਨ ਵਿਸ਼ਿਆਂ ਦੀ ਗੀਤਕਾਰੀ ਵਿੱਚ ਪ੍ਰਯੋਗ ਕਰਨ ਜੋ ਸਮਾਜ ਲਈ ਸਹਾਈ ਹੋ ਸਕੇ।
ਲੁਧਿਆਣਾ ਲੋਕ ਸਭਾ ਤੋਂ ਦਵਿੰਦਰ ਸਿੰਘ ਰਾਮਗੜੀਆ ਹੋਣਗੇ ਬਸਪਾ ਉਮੀਦਵਾਰ – ਰਣਧੀਰ ਸਿੰਘ ਬੈਣੀਵਾਲ
ਚੰਡੀਗੜ੍ਹ/ਲੁਧਿਆਣਾ 28ਅਪ੍ਰੈਲ (ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ...