ਆਈਏਐਸ ਰਾਖੀ ਗੁਪਤਾ ਭੰਡਾਰੀ ਦੀ ਪ੍ਰਿੰਸੀਪਲ ਰੈਜ਼ੀਡੇਂਟ ਕਮਿਸ਼ਨਰ ਵਜੋਂ ਤਰੱਕੀ
ਚੰਡੀਗੜ੍ਹ, 25 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ 1997 ਬੈਚ ਦੀ ਆਈਏਐਸ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ,ਪੰਜਾਬ ਭਵਨ,ਨਵੀਂ ਦਿੱਲੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਭਵਨ,ਨਵੀਂ ਦਿੱਲੀ ਵਿਖੇ ਹੀ ਰੈਜ਼ੀਡੇਂਟ ਕਮਿਸ਼ਨਰ ਵਜੋਂ ਤੈਨਾਤ ਸਨ।























