ਰੋਪੜ੍ਹ ਵਿੱਚ ਵੱਡਾ ਰੇਲ ਹਾਦਸਾ
ਗੁਰਦੁਆਰਾ ਭੱਠਾ ਸਾਹਿਬ ਨੇੜੇ ਪਟੜੀ ਤੋਂ ਉਤਰੇ ਰੇਲਗੱਡੀ ਦੇ 16 ਡੱਬੇ
ਚੰਡੀਗੜ੍ਹ,18 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਰੋਪੜ੍ਹ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਸ ਵਿੱਚ ਮਾਲਗੱਡੀ ਦੇ 16 ਡੱਬੇ ਰੇਲ ਟਰੈਕ ਤੋਂ ਥੱਲੇ ਉਤਰ ਕੇ ਪਲਟ ਗਏ ਹਨ। ਇਹਨਾਂ ਡੱਬਿਆਂ ਨੂੰ ਮੁਰੰਮਤ ਦੇ ਲਈ ਲਿਜਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰੋਪੜ੍ਹ ਦੇ ਗੁਰਦੁਆਰਾ ਭੱਠਾ ਸਾਹਿਬ ਦੇ ਨੇੜੇ ਥਰਮਲ ਪਲਾਂਟ ਤੋਂ ਆ ਰਹੀ ਗੱਡੀ ਦੇ ਅੱਗੇ ਆਵਾਰਾ ਪਸ਼ੂਆਂ ਦਾ ਝੁੰਡ ਗੱਡੀ ਦੇ ਅੱਗੇ ਆਉਣ ਨਾਲ ਟਰੇਨ ਪਟੜੀ ਤੋਂ ਉਤਰ ਗਈ। ਇਹ ਹਾਦਸਾ ਬੀਤੀ ਰਾਤ ਕਰੀਬ 1 ਵਜੇ ਦੇ ਕਰੀਬ ਵਾਪਰਿਆ।ਜਿਸ ਤੋਂ ਬਾਅਦ ਚੰਡੀਗੜ੍ਹ-ਊਨਾ ਤੇ ਆਉਣ-ਜਾਣ ਵਾਲੀਆਂ 8 ਦੇ ਕਰੀਬ ਰੇਲਾਂ ਪ੍ਰਭਾਵਿਤ ਹੋਈਆਂ ਹਨ।






















