ਸਿੱਧੂ ਖ਼ਿਲਾਫ਼ ਕੇਸ ’ਚ ਅੰਤਿਮ ਬਹਿਸ 30 ਸਾਲ ਬਾਅਦ ਸੁਪਰੀਮ ਕੋਰਟ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਮੰਗਲਵਾਰ ਸ਼ੁਰੂ ਹੋ ਗਈ ਹੈ। ਸਿੱਧੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਉਸ ਨੂੰ ਦੋਸ਼ੀ ਠਹਿਰਾਏ ਜਾਣ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਸੀ, ਜਿਸ ਉੱਤੇ ਮੰਗਲਵਾਰ ਨੂੰ ਸੁਣਵਾਈ ਹੋਈ। ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸੰਧੂ ਵਿਰੁੱਧ ਕਤਲ ਦਾ ਮਾਮਲਾ ਚੱਲਿਆ ਸੀ। ਹੇਠਲੀ ਅਦਾਲਤ ਨੇ 1999 ਵਿੱਚ ਉਸ ਨੂੰ ਕਤਲ ਕੇਸ ਵਿੱਚੋਂ ਦੋਸ਼ਮੁਕਤ ਕਰ ਦਿੱਤਾ ਸੀ ਪਰ ਹਾਈਕੋਰਟ ਨੇ ਫਿਰ ਸਿੱਧੂ ਅਤੇ ਸਹਿ ਮੁਲਜ਼ਮ ਸੰਧੂ ਨੂੰ ਗੁਰਨਾਮ ਸਿੰਘ ਨੂੰ ਜਾਣਬੁੱਝ ਕੇ ਕਤਲ ਕਰਨ ਦੀ ਥਾਂ ਦੀ ਉਸ ਦੀ ਮੌਤ ਲਈ ਦੋਸ਼ੀ ਠਹਿਰਾਇਆ ਸੀ।
ਡੇਂਗੂ ਤੋਂ ਬਚਣ ਲਈ ਘਰਾਂ ਵਿਚ ਅਤੇ ਆਲੇ ਦੁੁਆਲੇ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ: ਡਾ ਕਵਿਤਾ ਸਿੰਘ
ਡੇਂਗੂ ਤੋਂ ਬਚਣ ਲਈ ਘਰਾਂ ਵਿਚ ਅਤੇ ਆਲੇ ਦੁੁਆਲੇ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ: ਡਾ ਕਵਿਤਾ ਸਿੰਘ ਜਿਲ੍ਹੇ ਵਿਚ...