ਨਵੀਂ ਜੰਮੀ ਬੱਚੀ ਦਾ ਸ਼ਾਨਦਾਰ ਢੰਗ ਨਾਲ ਸਵਾਗਤ,ਹੈਲੀਕਾਪਟਰ ਵਿੱਚ ਲਿਆਂਦਾ ਘਰ
ਚੰਡੀਗੜ੍ਹ,8 ਅਪ੍ਰੈਲ(ਵਿਸ਼ਵ ਵਾਰਤ)- ਮਹਾਰਾਸ਼ਟਰ ਦੇ ਪੁਣੇ ਨੇੜੇ ਇੱਕ ਅਨੋਖੀ ਤੇ ਸ਼ਾਨਦਾਰ ਘਟਨਾ ਦੇਖਣ ਨੂੰ ਮਿਲੀ ਹੈ। ਦਰਅਸਲ ਪਰਿਵਾਰ ਵਿੱਚ ਪਹਿਲੀ ਬੱਚੀ ਦੇ ਜਨਮ ਨੂੰ ਇੱਥੋਂ ਦੇ ਪਰਿਵਾਰ ਨੇ ਯਾਦਗਾਰ ਬਣਾ ਦਿੱਤਾ ਹੈ। ਜਾਣਕਾਰੀ ਅਨੁਸਾਰ ਬੱਚੀ ਦੇ ਮਾਤਾ ਪਿਤਾ ਨੇ ਬੱਚੀ ਨੂੰ ਹਸਪਤਾਲ ਤੋਂ ਘਰ ਲਿਜਾਣ ਲਈ ਹੈਲੀਕਾਪਟਰ ਬੁੱਕ ਕਰਵਾਇਆ ਸੀ। ਇਸ ਘਟਨਾ ਦੀ ਵੀਡੀਓ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ।
ਨਵੀਂ ਜੰਮੀ ਬੱਚੀ ਦਾ ਅਨੋਖੇ ਢੰਗ ਨਾਲ ਸਵਾਗਤ,ਹੈਲੀਕਾਪਟਰ ਵਿੱਚ ਲਿਆਂਦਾ ਗਿਆ ਘਰ pic.twitter.com/AwnGQsAl1Q
— wishav warta (@wishavwarta) April 8, 2022























