ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਖਬਰ
ਏਅਰ ਕੈਨੇਡਾ ਨੇ ਤਿੰਨ ਮਹੀਨਿਆਂ ਲਈ ਮੁੱਅਤਲ ਕੀਤੀਆਂ ਦਿੱਲੀ ਤੋਂ ਵੈਨਕੂਵਰ ਦੀਆਂ ਉਡਾਣਾਂ
ਚੰਡੀਗੜ੍ਹ,7 ਅਪ੍ਰੈਲ(ਵਿਸ਼ਵ ਵਾਰਤਾ)- ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਪਰੇਸ਼ਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਬਿਆਨ ਜਾਰੀ ਕੀਤਾ ਹੈ ਕਿ ਉਹ ਇਹਨਾਂ ਗਰਮੀਆਂ ਵਿੱਚ ਵੈਨਕੂਵਰ ਅਤੇ ਦਿੱਲੀ ਵਿਚਕਾਰ ਆਪਣੀ ਸਿੱਧੀ ਉਡਾਣ ਸੇਵਾ ਨੂੰ ਕਈ ਕਾਰਨਾਂ ਦੇ ਚੱਲਦਿਆਂ ਮੁਅੱਤਲ ਕਰ ਰਹੀ ।
ਉਡਾਣੀ ਦੀ ਮੁਅੱਤਲੀ 2 ਜੂਨ ਤੋਂ ਸ਼ੁਰੂ ਹੋਵੇਗੀ ਅਤੇ 6 ਸਤੰਬਰ ਤੱਕ ਜਾਰੀ ਰਹੇਗੀ। ਬੀਤੇ ਕੱਲ੍ਹ ਇੱਕ ਮੀਡੀਆ ਰਿਲੀਜ਼ ਵਿੱਚ ਏਅਰਲਾਈਨ ਨੇ ਕਿਹਾ ਕਿ ਯੂਕਰੇਨ ਵਿੱਚ ਚੱਲ ਰਹੀ ਜੰਗ ਇੱਕ ਇਸ ਮੁਅੱਤਲਈ ਦਾ ਮੁੱਖ ਕਾਰਨ ਹੈ ।
ਕੰਪਨੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 2 ਜੂਨ ਤੋਂ 6 ਸਤੰਬਰ ਦੇ ਵਿਚਕਾਰ ਪਹਿਲਾਂ ਹੀ ਉਡਾਣਾਂ ਬੁੱਕ ਕਰ ਲਈਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਵਿਕਲਪਿਕ ਉਡਾਣਾਂ ‘ਤੇ ਆਪਣੇ ਆਪ ਹੀ ਮੁੜ-ਨਿਰਧਾਰਤ ਕੀਤਾ ਜਾਵੇਗਾ।























