ਸੀਜ਼ਨਸ ਆਫ ਸਰਤਾਜ ਐਲਬਮ ਦਾ ਦੂਸਰਾ ਗਾਣਾ ਸਾਗਾ ਮਿਊਜ਼ਿਕ ਲੇਬਲ ਤੋਂ ਹੋਇਆ ਰੀਲਿਜ
ਚੰਡੀਗੜ੍ਹ ਕੁਝ ਗਾਇਕ ਗਾਣੇ ਬਣਾਉਂਦੇ ਹਨ ਤਾਂ ਕਿ ਉਹ ਚਾਰਟਬਸਤਰ ਲਿਸਟਾਂ ਚ ਆਪਣਾ ਨਾਮ ਦਰਜ਼ ਕਰਾ ਸਕਣ ਜਦਕਿ ਕੁਝ ਗਾਯਕਣਾ ਦੀ ਅਸਲ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਗੀਤ ਦਰਸ਼ਕਾਂ ਦੇ ਮਨ ਨੂੰ ਸਕੂਨ ਦੇ ਸਕਣ।ਅਜਿਹੇ ਗਾਣੇ ਸਦਾਬਹਾਰ ਗੀਤਾਂ ਦੀ ਲਿਸਟ ਚ ਮਸ਼ਹੂਰ ਹੋ ਜਾਂਦੇ ਹਨ ਜੋ ਕਿ ਕਿਸੇ ਵੀ ਵਕ਼ਤ ਆਪਣੇ ਮਿਜ਼ਾਜ ਨੂੰ ਤਰੋ ਤਾਜ਼ਾ ਕਰ ਸਕਦੇ ਹਨ।ਇਹ ਕਿਸੀ ਇੱਕ ਸ਼ੈਲੀ ਚ ਨਹੀਂ ਬੱਝੇ ਹੁੰਦੇ ਬਲਕਿ ਸਾਡੇ ਜਜ਼ਬਾਤਾਂ ਦੀ ਜੁਬਾਨ ਹੁੰਦੇ ਹਨ ਅਤੇ ਬਾਰ-ਬਾਰ ਸੁਣੇ ਜਾ ਸਕਦੇ ਹਨ। ਅਜਿਹੇ ਹੀ ਗੀਤ ਬਣਾਉਣ ਚ ਮਾਹਿਰ ਹਨ ਗਾਇਕ ਸਤਿੰਦਰ ਸਰਤਾਜ, ਜੋ ਕਿ ਆਪਣੇ ਗਾਣੇ ਅੰਮੀ, ਸਾਈਂ,ਅਤੇ ਮੈਂਤੇ ਮੇਰੀ ਜਾਨ ਦੇ ਲਈ ਪ੍ਰਸਿੱਧ ਹਨ।
ਸਤਿੰਦਰ ਸਰਤਾਜ ਦੀ ਐਲਬਮ ‘ਸੀਜ਼ਨਸ ਆਫ ਸਰਤਾਜ’ ਦੇ ਦੂਸਰੇ ਗੀਤ ਦਾ ਨਾਮ ਹੈ ‘ਤੇਰੇ ਵਾਸਤੇ’।ਇਸ ਗੀਤ ਚ ਸਤਿੰਦਰ ਸਰਤਾਜ ਨਾਲ ਨਜ਼ਰ ਆਈ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨਰਗਿਸ ਫਾਖਰੀ।ਇਹ ਗਾਣਾ ਪਿਆਰ ਦੇ ਇੱਕ ਹੋਰ ਪਹਿਲੂ ਨੂੰ ਦਰਸ਼ਾ ਰਿਹਾ ਹੈ, ਜੋ ਕਿ ਹੈ ਅਧੂਰੀ ਪ੍ਰੇਮ ਕਹਾਣੀ’।ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਨਰਗਿਸ ਫਾਖਰੀ ਦਾ ਦੂਸਰਾ ਗੀਤ ਹੈ ਜਿਸਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੂੰ ਪੰਜਾਬ ਦੀ ਅਮੀਰ ਅਤੇ ਰੰਗੀਨ ਸੰਸਕ੍ਰਿਤੀ ਨੇ ਬਹੁਤ ਹੀ ਆਕਰਸ਼ਿਤ ਕੀਤਾ ਹੈ।
ਸਤਿੰਦਰ ਸਰਤਾਜ ਦੇ ਟ੍ਰੇਡਮਾਰਕ ਸਟਾਇਲ ਦਾ ਇਹ ਗੀਤ ਬਹੁਤ ਹੀ ਸ਼ਾਹੀ ਹੈ, ਜਿਸ ਵਿੱਚ ਸੂਫੀ ਬਾਦਸ਼ਾਹ ਦੀ ਕਾਵਿ ਪ੍ਰਤਿਭਾ ਦਾ ਬੇਹਤਰੀਨ ਨਮੂਨਾ ਹੈ।ਗਾਣੇ ਦੇ ਸੌਫਟ ਅਤੇ ਰੋਮਾੰਟਿਕ ਬੋਲ ਲਿਖੇ ਹਨ ਖੁਦ ਸਰਤਾਜ ਨੇ ਅਤੇ ਤੇਰੇ ਵਾਸਤੇ ਦਾ ਰੂਹਾਨੀ ਸੰਗੀਤ ਦਿੱਤਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਐਵਾਰਡ ਜੇਤੂ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ। ਇਸ ਗੀਤ ਦੀ ਭਾਵੁਕ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਫਿਲਮਲੋਰ ਦੇ ਸਨੀ ਡਿਨਸੀ ਨੇ।
ਤੇਰੇ ਵਾਸਤੇ ਦੇ ਵਾਰੇ ਚ ਦੱਸਦੇ ਹੋਏ ਗਾਇਕ ਸਤਿੰਦਰ ਸਰਤਾਜ ਨੇ ਕਿਹਾ, “ਪਿਆਰ ਦਾ ਕੋਈ ਮੌਸਮ ਹੋ ਜਾਂ ਨਾ ਹੋ ਪਰ ਇੱਕ ਪ੍ਰੇਮੀ ਮੁਹੱਬਤ ਦੇ ਕਈ ਮੌਸਮ ਜਿਓੰਦਾ ਹੈ, ਬਚਪਨ ਦਾ ਪਿਆਰ, ਪਹਿਲਾ ਪਿਆਰ, ਪਹਿਲੀ ਲੜਾਈ ਅਤੇ ਪਹਿਲੀ ਵਾਰ ਦਿਲ ਟੁੱਟਣਾ ।ਅਸੀਂ ਆਪਣੀ ਐਲਬਮ ਸੀਜ਼ਨਸ ਆਫ ਸਰਤਾਜ ਚ ਅਜਿਹੇ ਹੀ ਕੋਮਲ ਅਹਿਸਾਸਾਂ ਨੂੰ ਮਨਾ ਰਹੇ ਹਾਂ ।ਇਹ ਗੀਤ ਤੇਰੇ ਵਾਸਤੇ ਇਸ ਲਈ ਖ਼ਾਸ ਹੈ ਕਿਉਂਕਿ ਇਸਦਾ ਅੰਤ ਬੇਸ਼ੱਕ ਸੁਖਦ ਨਾ ਹੋਵੇ ਪਰ ਇਸ ਗਾਣੇ ਡਿ ਤਰ੍ਹਾਂ ਹਰ ਕਿਸੀ ਦੇ ਜੀਵਨ ਚ ਸੱਚਾ ਪਿਆਰ ਜਰੂਰ ਹੋਣਾ ਚਾਹੀਦਾ ਹੈ ।ਮੈਂ ਆਪਣੀ ਐਲਬਮ ਦਾ ਦੂਸਰਾ ਗੀਤ ਆਪਣੇ ਪ੍ਰਸ਼ੰਸਕਾਂ ਦੇ ਸਾਮ੍ਹਣੇ ਪੇਸ਼ ਕਰ ਰਿਹਾ ਹਾਂ ਅਤੇ ਮੈਂਨੂੰ ਯਕੀਨ ਹੈ ਕਿ ਉਹ ਇਸ ਗੀਤ ਨੂੰ ਵੀ ਉਹਨਾਂ ਹੀ ਪਸੰਦ ਕਰਨਗੇ ਜਿਵੇਂ ਉਹਨਾਂ ਨੇ ਪਹਿਲਾਂ ਮੇਰੇ ਕੰਮ ਨੂੰ ਸਰਾਹਿਆ।”
ਤੇਰੇ ਵਾਸਤੇ ਦੇ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਕਿਹਾ, “ਸਤਿੰਦਰ ਸਰਤਾਜ ਸੂਫੀ ਬਾਦਸ਼ਾਹ ਦੇ ਨਾਮ ਨਾਲ ਜਾਣੇ ਜਾਂਦੇ ਹਨ ਅਤੇ ਲਪਕ ਉਹਨਾਂ ਦੇ ਰੂਹਾਨੀ ਗੀਤਾਂ ਦਾ ਇੰਤਜ਼ਾਰ ਕਰਦੇ ਹਨ । ਉਹਨਾਂ ਦੇ ਲਿਖੇ ਸ਼ਬਦਾਂ ਦੀ ਕੋਮਲਤਾ ਨੂੰ ਪੰਜਾਬੀ ਸਾਜਾਂ ਨਾਲ ਹੀ ਸਜਾਇਆ ਜਾ ਸਕਦਾ ਹੈ । ਸਤਿੰਦਰ ਸਰਤਾਜ ਜਿਹੇ ਗਾਇਕਾਂ ਨਾਲ ਕੰਮ ਕਰਨ ਨਾਲ ਮਿਊਜ਼ਿਕ ਡਾਇਰੈਕਟਰ ਨੂੰ ਵੀ ਉਪਲੱਬਦੀ ਅਤੇ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਕਿਉਂਕਿ ਸੰਗੀਤ ਦੀ ਕੁਆਲਟੀ ਵੀ ਬਹੁਤ ਮਾਇਨੇ ਰੱਖਦੀ ਹੈ । ਤੇਰੇ ਵਾਸਤੇ ਦਾ ਸੰਗੀਤ ਦੇਣਾ ਇੱਕ ਅਦਭੁਤ ਅਨੁਭਵ ਸੀ ਅਤੇ ਮੈਂਨੂੰ ਵਿਸ਼ਵਾਸ ਹੈ ਕਿ ਲੋਕ ਇਸਨੂੰ ਬਹੁਤ ਹੀ ਪਸੰਦ ਕਰਨਗੇ ।”
ਤੇਰੇ ਵਾਸਤੇ ਸੀਜ਼ਨਸ ਆਫ ਸਰਤਾਜ ਐਲਬਮ ਦਾ ਦੂਸਰਾ ਗੀਤ ਹੈ । ਇਸਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਅਤੇ ਇਹ 18 ਮਾਰਚ ਨੂੰ ਸਾਗਾ ਮਿਊਜ਼ਿਕ ਲੇਬਲ ਤੋਂ ਰੀਲਿਜ ਕੀਤਾ ਗਿਆ ਹੈ ।