ਆਈਪੀਐਲ-2022
ਕੇਕੇਆਰ ਨੇ ਪਹਿਲੇ ਮੈਚ ‘ਚ ਚੇਨੱਈ ਨੂੰ ਹਰਾਇਆ
ਚੰਡੀਗੜ੍ਹ, 27 ਮਾਰਚ (ਵਿਸ਼ਵ ਵਾਰਤਾ)- ਆਈਪੀਐਲ ਦੇ ਪਹਿਲੇ ਮੈਚ ਵਿੱਚ ਕੇਕੇਆਰ ਨੇ ਚੇਨੱਈ ਨੂੰ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਦੀ ਅੱਧੀ ਟੀਮ ਸਿਰਫ਼ 61 ਦੌੜਾਂ ‘ਤੇ ਹੀ ਪੈਵੇਲੀਅਨ ਪਰਤ ਗਈ। ਮਹਿੰਦਰ ਸਿੰਘ ਧੋਨੀ ਨੇ 50 ਦੌੜਾਂ ਬਣਾ ਕੇ ਟੀਮ ਨੂੰ 131 ਦੌੜਾਂ ਤੱਕ ਪਹੁੰਚਾਇਆ। ਪਹਿਲੀ ਵਾਰ ਕਪਤਾਨੀ ਕਰ ਰਹੇ ਜਡੇਜਾ 26 ਦੌੜਾਂ ਬਣਾ ਕੇ ਨਾਟ ਆਊਟ ਰਹੇ। ਜਵਾਬ ‘ਚ ਕੇਕੇਆਰ ਨੇ 19ਵੇਂ ਓਵਰ ‘ਚ ਟੀਚਾ ਹਾਸਲ ਕਰ ਲਿਆ। ਰਹਾਣੇ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ।























