ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਵਿਭਾਗਾਂ ਦੀ ਵੰਡ
27 ਮਹਿਕਮੇ ਰੱਖੇ ਆਪਣੇ ਕੋਲ ਤੇ 5 ਮਿਲੇ ਹਰਪਾਲ ਚੀਮਾ ਨੂੰ
ਪੜ੍ਹੋ, ਬਾਕੀ ਕੈਬਨਿਟ ਮੰਤਰੀਆਂ ਨੂੰ ਮਿਲੇ ਵਿਭਾਗਾਂ ਦੀ ਜਾਣਕਾਰੀ
ਚੰਡੀਗੜ੍ਹ, 21 ਮਾਰਚ(ਵਿਸ਼ਵ ਵਾਰਤਾ)-ਪੰਜਾਬ ਮੰਤਰੀ ਮੰਡਲ ਦੇ ਗਠਨ ਤੋਂ 2 ਦਿਨ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਸਭ ਤੋਂ ਪਹਿਲਾਂ 27 ਮਹਿਕਮੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਹਿਣਗੇ। ਹਰਪਾਲ ਚੀਮਾ ਨੂੰ ਪੰਜਾਬ ਦਾ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ ਉਹਨਾਂ ਨੂੰ ਕੁੱਲ 5 ਵਿਭਾਗ ਸੌਂਪੇ ਗਏ ਹਨ। ਸਭ ਤੋਂ ਚੁਣੌਤੀ ਵਾਲਾ ਸਿੱਖਿਆ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਗਿਆ ਹੈ ਤੇ ਹਰਜੋਤ ਬੈਂਸ ਨੂੰ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਹੈ। ਹਰਭਜਨ ਸਿੰਘ ETO ਬਿਜਲੀ ਮੰਤਰੀ ਹੋਣਗੇ। ਡਾ. ਬਲਜੀਤ ਕੌਰ ਨੂੰ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਿੱਤਾ ਗਿਆ ਹੈ। ਲਾਲਚੰਦ ਕਟਾਰੂਚੱਕ ਨੂੰ ਫੂਡ ਤੇ ਸਿਵਲ ਸਪਲਾਈ ਮੰਤਰੀ ਬਣਾਇਆ ਗਿਆ ਹੈ ਤੇ ਲਾਲਜੀਤ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ।
ਬ੍ਰਹਮਾਸ਼ੰਕਰ ਜਿੰਪਾ ਨੂੰ ਵਾਟਰ ਸਪਲਾਈ ਮੰਤਰੀ ਬਣਾਇਆ ਗਿਆ ਹੈ। ਸਿਹਤ ਵਿਭਾਗ ਡਾ. ਵਿਜੈ ਸਿੰਗਲਾ ਨੂੰ ਦਿੱਤਾ ਗਿਆ ਹੈ। ਕੁਲਦੀਪ ਧਾਲੀਵਾਲ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ ਹੈ।
ਪੜ੍ਹੋ, ਕਿਹੜੇ ਮੰਤਰੀ ਨੂੰ ਮਿਲੇ ਕਿਹੜੇ ਮਹਿਕਮੇ👇👇👇👇👇

ਪੜ੍ਹੋ, ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਟਵੀਟ👇👇👇👇👇
▪️Power- @AAPHarbhajan
▪️Law & Tourism- @harjotbains
▪️Food & Supply- @lalchand22369
▪️Rural Development & Panchayati Raj- @kdhaliwalaap
▪️Transport – Laljit Singh Bhullar
▪️Water & Disaster- @BJimpa
— AAP (@AamAadmiParty) March 21, 2022























