ਅਰਵਿੰਦ ਕੇਜਰੀਵਾਲ ਥੋੜ੍ਹੀ ਦੇਰ ‘ਚ ਕਰਨਗੇ ਮੰਤਰੀਆਂ ਤੇ ਵਿਧਾਇਕਾਂ ਨੂੰ ਸੰਬੋਧਨ
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੰਤਰੀ ਤੇ ਵਿਧਾਇਕ ਪਹੁੰਚੇ ਮੋਹਾਲੀ ਹੋਟਲ ਚ
ਸਰਕਾਰ ਬਣਨ ਤੋਂ ਬਾਅਦ ਪਹਿਲੀ ਮੀਟਿੰਗ
ਕੇਜਰੀਵਾਲ ਦੇਣਗੇ ਵਿਧਾਇਕਾਂ ਨੂੰ ਟਿਪਸ
ਚੰਡੀਗੜ੍ਹ, 20 ਮਾਰਚ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਵਿੱਚ ਪਾਰਟੀ ਵਿਧਾਇਕਾਂ ਨਾਲ ਇੱਕ ਵਰਚੁਅਲ ਮੀਟਿੰਗ ਕਰਨ ਜਾ ਰਹੇ ਹਨ। ਜਿਸ ਦੇ ਲਈ ਭਗਵੰਤ ਮਾਨ ਸਮੇਤ ਮੰਤਰੀ ਤੇ ਵਿਧਾਇਕ ਮੋਹਾਲੀ ਸਥਿਤ ਹੋਟਲ ਵਿੱਚ ਪਹੁੰਚੇ ਹਨ। ਦੱਸ ਦੱਈਏ ਕਿ ਚੋਣਾਂ ‘ਚ ਜ਼ਬਰਦਸਤ ਬਹੁਮਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਵਿਧਾਇਕਾਂ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਕੇਜਰੀਵਾਲ ਮੰਤਰੀਆਂ ਤੇ ਵਿਧਾਇਕਾਂ ਨੂੰ ਵਰਚੁਅਲ ਮੀਟਿੰਗ ਰਾਹੀਂ ਸੰਬੋਧਨ ਕਰਨਗੇ। ਇਸ ਦੌਰਾਨ ਉਹ ਵਿਧਾਇਕਾਂ ਨੂੰ ਕੰਮ ਦੇ ਗੁਰ ਸਿਖਾਉਣਗੇ ਤੇ ਮੰਤਰੀਆਂ ਨੂੰ ਵਧਾਈ ਦੇਣਗੇ। ਇਸ ਤੋਂ ਇਲਾਵਾ ਸਥਾਨਕ ਪੱਧਰ ‘ਤੇ ਲੋਕਾਂ ਨਾਲ ਬਿਹਤਰ ਤਾਲਮੇਲ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਕਹਿਣਗੇ।






















