ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕਾਂ ਦਾ ਸਮੀਕਰਨ
ਪੜ੍ਹੋ,ਕਿੰਨੇ ਪਹਿਲੀ ਵਾਰ ਅਤੇ ਕਿੰਨੇ ਦੂਜੀ ਜਾਂ ਤੀਜੀ ਵਾਰ ਜਿੱਤ ਕੇ ਪਹੁੰਚੇ ਵਿਧਾਨ ਸਭਾ
ਚੰਡੀਗੜ੍ਹ,17 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੀ ਕਾਰਵਾਈ ਜਾਰੀ ਹੈ। ਇਸ ਵਾਰ ਵਿਧਾਨ ਸਭਾ ਵਿੱਚ ਕੁੱਲ 117 ਵਿਧਾਇਕਾਂ ਵਿੱਚੋਂ 90 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਹਨ। ਇਸ ਦੇ ਨਾਲ ਹੀ 17 ਦੂਜੀ ਵਾਰ,6ਵਿਧਾਇਕ ਤੀਜੀ ਵਾਰ,3 ਚੌਥੀ ਵਾਰ ਅਤੇ 1 ਵਿਧਾਇਕ ਪੰਜਵੀਂ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ।






















