ਸਾਇਕਲ ਤੇ ਵਿਧਾਨ ਸਭਾ ਪਹੁੰਚਿਆ ਆਮ ਆਦਮੀ ਪਾਰਟੀ ਦਾ ਇਹ ਵਿਧਾਇਕ
ਚੰਡੀਗੜ੍ਹ,17 ਮਾਰਚ(ਵਿਸ਼ਵ ਵਾਰਤਾ)- 16ਵੀਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸ਼ੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸ਼ੈਸ਼ਨ ਵਿੱਚ ਹਿੱਸਾ ਲੈਣ ਲਈ ਵਿਧਾਨ ਸਭਾ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਮਾਨ ਆਪਣੇ ਹਲਕੇ ਤੋਂ ਸਾਇਕਲ ਚਲਾ ਕੇ ਚੰਡੀਗੜ੍ਹ ਵਿਧਾਨ ਸਭਾ ਵਿਖੇ ਪਹੁੰਚੇ ਹਨ।
























