ਮਹਿਲਾ ਵਿਸ਼ਵ ਕੱਪ-ਭਾਰਤ ਦਾ ਇੰਗਲੈਂਡ ਨਾਲ ਮੁਕਾਬਲਾ ਜਾਰੀ
ਝੂਲਨ ਗੋਸਵਾਮੀ ਨੇ ਰਚਿਆ ਇਕ ਹੋਰ ਇਤਿਹਾਸ
ਇੱਥੇ ਦੇਖੋ ਲਾਈਵ ਸਕੋਰ
ਚੰਡੀਗੜ੍ਹ,16 ਮਾਰਚ(ਵਿਸ਼ਵ ਵਾਰਤਾ)- ਮਹਿਲਾ ਵਿਸ਼ਵ ਕੱਪ ਦੇ 15ਵੇਂ ਮੈਚ ਵਿੱਚ ਭਾਰਤ ਨੇ ਇੰਗਲੈਂਡ ਦੇ ਸਾਹਮਣੇ 135 ਦੌੜਾਂ ਦਾ ਟੀਚਾ ਰੱਖਿਆ ਹੈ। ਜਵਾਬ ‘ਚ ਇੰਗਲੈਂਡ ਨੇ 18 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 69 ਦੌੜਾਂ ਬਣਾਈਆਂ। ਐਮੀ ਐਲਨ ਜੋਨਸ ਅਤੇ ਕਪਤਾਨ ਹੀਥਰ ਨਾਈਟ ਕ੍ਰੀਜ਼ ‘ਤੇ ਹਨ।
ਲਾਈਵ ਸਕੋਰ – https://www.bcci.tv/events/59/icc-womens-world-cup-2022/match/452/-
ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਨੇ ਇਤਿਹਾਸ ਰਚ ਦਿੱਤਾ ਹੈ। ਝੂਲਨ ਵਨਡੇ ‘ਚ 250 ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਉਸ ਨੇ ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਟੈਮੀ ਬਿਊਮੋਂਟ (1) ਨੂੰ ਐੱਲ.ਬੀ.ਡਬਲਿਊ. ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ।























