ਸਤਲੁਜ ਪਬਲਿਕ ਸਕੂਲ, ਸੈਕਟਰ 2 ਅਤੇ 4 ਵੱਲੋਂ 34 ਵੇਂ ਸਪਰਿੰਗ ਫੈਸਟ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ
ਵੱਖ-ਵੱਖ ਕੈਟਾਗਰੀਆਂ ਵਿਚ 62 ਇਨਾਮ ਜਿੱਤੇ
ਪੰਚਕੂਲਾ, 15 ਮਾਰਚ (ਵਿਸ਼ਵ ਵਾਰਤਾ) ਸਤਲੁਜ ਪਬਲਿਕ ਸਕੂਲ, ਸੈਕਟਰ 2 ਅਤੇ 4, ਪੰਚਕੂਲਾ ਦਾ 34 ਵੇਂ ਸਪਰਿੰਗ ਫੈਸਟ 2022 ਵਿਚ ਲਾਸਾਨੀ ਪ੍ਰਦਰਸ਼ਨ ਰਿਹਾ ।ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਖ ਵੱਖ ਫੁੱਲਾਂ ਅਤੇ ਸਭਿਆਚਾਰਕ ਮੁਕਾਬਲਿਆਂ ਵਿਚ ਕੁੱਲ 62 ਇਨਾਮ ਜਿੱਤੇ, ਜੋ ਸਕੂਲੀ ਵਰਗ ਵਿਚ ਸਭ ਤੋਂ ਵੱਧ ਇਨਾਮਾਂ ਦੀ ਜਿੱਤ ਹੈ।ਇਸ ਦੇ ਨਾਲ ਹੀ ਸਕੂਲ ਨੇ ਜੂਨੀਅਰ ਸਕੂਲ ਸ਼੍ਰੇਣੀ ਵਿਚ ਸਰਵੋਤਮ ਗਾਰਡਨ ਜਿੱਤਿਆ । ਬਸੰਤ ਰੁੱਤ ਦੀ ਖ਼ੂਬਸੂਰਤ ਪੇਸ਼ਕਾਰੀ ਦੇ ਇਸ ਸਪਰਿੰਗ ਫੈਸਟ 2022 ਦੇ ਮੁੱਖ ਮਹਿਮਾਨ ਹਰਿਆਣਾ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਗਿਆਨ ਚੰਦ ਗੁਪਤਾ ਸਨ, ਜਿਨ੍ਹਾਂ ਸਮੂਹ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਸਪੀਕਰ ਗੁਪਤਾ ਨੇ ਵੀ ਹਰ ਕੈਟਾਗਰੀ ਵਿਚ ਜੇਤੂ ਰਹਿਣ ਵਾਲੇ ਸਤਲੁਜ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਡਾਇਰੈਕਟਰ–ਪ੍ਰਿੰਸੀਪਲ ਗੁਰ ਕੇ ਸਰਾਏ, ਕ੍ਰਿਤ ਸਰਾਏ, ਕੋ–ਪ੍ਰਿੰਸੀਪਲ ਮਧੁਰਿਮਾ ਅਤੇ ਮੈਨੇਜਿੰਗ ਡਾਇਰੈਕਟਰ, ਸਤਲੁਜ ਗਰੁੱਪ ਆਫ਼ ਸਕੂਲਜ਼ ਰੀਕ੍ਰਿਤ ਨੇ ਸਮੁੱਚੀ ਟੀਮ ਨੂੰ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਪੜਾਈ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਕਲਾਤਮਿਕ ਗਤੀਵਿਧੀਆਂ ਅਤੇ ਗੁਣਾਂ ਨੂੰ ਉਭਾਰਨ ਦਾ ਵੀ ਉਪਰਾਲਾ ਕੀਤਾ ਜਾਂਦਾ ਹੈ। ਜਿਸ ਸਦਕਾ ਸਾਡੇ ਵਿਦਿਆਰਥੀ ਹਰ ਸਾਲ ਲਗਾਤਾਰ ਪੜਾਈ ਦੇ ਨਾਲ ਨਾਲ ਹਰ ਖੇਤਰ ਵਿਚ ਅੱਵਲ ਆਉਂਦੇ ਹਨ। ਪ੍ਰਿੰਸੀਪਲ ਸਰਾਏ ਨੇ ਸਮੂਹ ਵਿਦਿਆਰਥੀਆਂ ਨੂੰ ਭਵਿਖ ਵਿਚ ਵੀ ਇਸੇ ਤਰਾਂ ਬਿਹਤਰੀ ਪ੍ਰਦਰਸ਼ਨ ਲਈ ਪ੍ਰੇਰਿਤ ਕਰਦੇ ਹੋਏ ਸਕੂਲ ਵੱਲੋਂ ਹਰ ਤਰਾਂ ਦੀ ਸੁਵਿਧਾ ਉਪਲਬਧ ਕਰਾਉਣ ਦੀ ਗੱਲ ਕਹੀ।
ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿਚ ਨਵਦੀਪ, ਆਯੂਸ਼ੀ, ਅੰਜਲੀ, ਮਨਪ੍ਰੀਤ, ਜੀਆਸਾ, ਦੀਪਾਲੀ ਗੁਪਤਾ – ਫਲਾਵਰ ਅਰੇਂਜਮੈਂਟ ਵਿਚ ਪਹਿਲਾ, ਸਾਵੀ ਭਾਰਦਵਾਜ, ਦੀਪਿਕਾ, ਅਨੂਪਮ, ਸ਼ਿਵਾਨੀ?ਵਾਨੀ – ਫਲਾਵਰ ਅਰੇਂਜਮੈਂਟ ਵਿਚ ਪਹਿਲਾ ਇਨਾਮ, ਕੇਸਵ – ਪੇਂਟਿੰਗ ਮੁਕਾਬਲੇ (11-18 ਸਾਲ ਵਰਗ) ਵਿਚ ਪਹਿਲਾ ਇਨਾਮ, ਅਰਾਧਿਆ – ਪੇਂਟਿੰਗ ਮੁਕਾਬਲੇ ਵਿਚ ਪਹਿਲਾ ਇਨਾਮ (10 ਸਾਲ ਤੋਂ ਘੱਟ ਸ਼੍ਰੇਣੀ), ਦਿਵਸਾਂ ਦਾਸ – ਪੇਂਟਿੰਗ ਮੁਕਾਬਲੇ (11-18 ਸਾਲ ਵਰਗ) ਵਿਚ ਪਹਿਲਾ ਇਨਾਮ, ਦਿਵਿਆ ਰਾਣਾ – ਪੇਂਟਿੰਗ ਮੁਕਾਬਲੇ (ਓਪਨ ਸ਼੍ਰੇਣੀ) ਵਿਚ ਪਹਿਲਾ ਇਨਾਮ, ਰਿਆ ਅਰੋੜਾ – ਪੇਂਟਿੰਗ ਮੁਕਾਬਲੇ (ਓਪਨ ਸ਼੍ਰੇਣੀ) ਵਿਚ ਪਹਿਲਾ ਇਨਾਮ, ਜਸਮੀਤ ਕੌਰ – ਬੈੱਸਟ ਆਊਟ ਆਫ਼ ਵੈਸਟ (10 ਸਾਲ ਤੋਂ ਘੱਟ ਸ਼੍ਰੇਣੀ) ਵਿਚ ਪਹਿਲਾ ਇਨਾਮ, ਆਰਵ ਠਾਕੁਰ – ਹਸਿਆ ਕਵੀ ਸੰਮੇਲਨ (10 ਸਾਲ ਤੋਂ ਘੱਟ ਸ਼੍ਰੇਣੀ) ਵਿਚ ਪਹਿਲਾ ਇਨਾਮ, ਪ੍ਰਾਂਜਲੀ ਚੋਪੜਾ – ਫੈਂਸੀ ਡਰੈੱਸ ਮੁਕਾਬਲੇ ਵਿਚ ਪਹਿਲਾ ਇਨਾਮ, ਅਭੀਨਵ ਰਾਣਾ – ਮੋਨੋ ਐਕਟਿੰਗ ਮੁਕਾਬਲੇ ਵਿਚ ਪਹਿਲਾ ਇਨਾਮ (10 ਸਾਲ ਤੋਂ ਉੱਪਰ), ਆਰੋਹੀ ਭਾਰਦਵਾਜ – ਫ਼ੈਸ਼ਨ ਸੋਅ ਮੁਕਾਬਲੇ ਵਿਚ ਪਹਿਲਾ ਇਨਾਮ (10 ਸਾਲ ਤੋਂ ਘੱਟ ਸ਼੍ਰੇਣੀ), ਹਰਜੋਤ ਕੌਰ – ਸੋਲੋ ਗਾਇਨ ਮੁਕਾਬਲੇ (10 ਸਾਲ ਤੋਂ ਘੱਟ ਸ਼੍ਰੇਣੀ) ਵਿਚ ਪਹਿਲਾ ਇਨਾਮ, ਕੁਸੰਗੀ – ਸੈਲਫੀ ਮੁਕਾਬਲੇ ਵਿਚ ਪਹਿਲਾ ਇਨਾਮ (10 ਸਾਲ ਤੋਂ ਉੱਪਰ ਦੀ ਸ਼੍ਰੇਣੀ), ਅਰੂਸਾ ਸੈਲਫੀ ਮੁਕਾਬਲੇ ਵਿਚ ਪਹਿਲਾ ਇਨਾਮ (10 ਸਾਲ ਤੋਂ ਘੱਟ ਸ਼੍ਰੇਣੀ), ਸਨੇਹ ਕੀਰਤ ਟਿਵਾਣਾ ਕੌਰ – ਮੋਨੋ ਐਕਟਿੰਗ ਮੁਕਾਬਲੇ (10 ਸਾਲ ਤੋਂ ਘੱਟ ਸ਼੍ਰੇਣੀ) ਵਿਚ ਪਹਿਲਾ ਇਨਾਮ, ਯਾਸੀ, ਆਵਨੀ – ਡੁਏਟ ਡਾਂਸ ਮੁਕਾਬਲੇ (10 ਸਾਲ ਤੋਂ ਘੱਟ ਸ਼੍ਰੇਣੀ) ਵਿਚ ਪਹਿਲਾ ਇਨਾਮ, ਐਸ਼ਵਰਿਆ – ਸਲੋਗਨ ਰਾਈਟਿੰਗ ਮੁਕਾਬਲੇ ਵਿਚ ਪਹਿਲਾ ਇਨਾਮ, ਆਧਿਆ – ਫੇਸ ਪੇਂਟਿੰਗ ਵਿਚ ਪਹਿਲਾ ਇਨਾਮ, ਸੈਬੀ, ਪ੍ਰਭਜੋਤ – ਫਲਾਵਰ ਅਰੇਂਜਮੈਂਟ ਵਿਚ ਦੂਜਾ, ਵਿਜੇ ਸ੍ਰੀ, ਅਰਚਨਾ, ਵਿਭਾ – ਫਲਾਵਰ ਅਰੇਂਜਮੈਂਟ ਵਿਚ ਦੂਜਾ ਇਨਾਮ, ਲੋਕ ਨਾਚ ਵਿਚ ਦੂਜਾ ਇਨਾਮ (10 ਵਿਦਿਆਰਥੀ), ਯੂਸਫ਼ ਜਲੀਲ ਸਿੱਦੀਕੀ – ਬੈੱਸਟ ਆਊਟ ਆਫ਼ ਵੈਸਟ (10 ਸਾਲ ਤੋਂ ਉੱਪਰ ਸ਼੍ਰੇਣੀ) ਵਿਚ ਦੂਜਾ ਇਨਾਮ, ਗ਼ੌਰੀ – ਬੈੱਸਟ ਆਊਟ ਆਫ਼ ਵੈਸਟ (10 ਸਾਲ ਤੋਂ ਉੱਪਰ ਦੀ ਸ਼੍ਰੇਣੀ) ਵਿਚ ਦੂਜਾ ਇਨਾਮ, ਉਤਸਵ ਪੋਟ ਪੇਂਟਿੰਗ ਮੁਕਾਬਲੇ (10 ਸ਼੍ਰੇਣੀ ਤੋਂ ਹੇਠਾਂ) ਵਿਚ ਦੂਜਾ ਇਨਾਮ, ਚਾਰਵੀ – ਪੋਟ ਪੇਂਟਿੰਗ ਮੁਕਾਬਲੇ (ਓਪਨ ਸ਼੍ਰੇਣੀ) ਵਿਚ ਦੂਜਾ ਇਨਾਮ, ਖ਼ੁਸ਼ਬੂ, ਉਜਲ – ਡੁਏਟ ਡਾਂਸ ਮੁਕਾਬਲੇ (10 ਸਾਲ ਤੋਂ ਉੱਪਰ ਦੀ ਸ਼੍ਰੇਣੀ) ਵਿਚ ਦੂਜਾ ਇਨਾਮ, ਹਿਮਾਨੀ – ਸੈਲਫੀ ਮੁਕਾਬਲੇ (10 ਸਾਲ ਤੋਂ ਉੱਪਰ ਦੀ ਸ਼੍ਰੇਣੀ) ਵਿਚ ਦੂਜਾ ਇਨਾਮ, ਅਨੰਨਿਆ ਸਰਮਾ – ਸੈਲਫੀ ਮੁਕਾਬਲੇ (10 ਸਾਲ ਤੋਂ ਘੱਟ ਸ਼੍ਰੇਣੀ) ਵਿਚ ਦੂਜਾ ਇਨਾਮ, ਗੁਰਮਨ – ਰੰਗੋਲੀ ਮੁਕਾਬਲੇ ਵਿਚ ਦੂਜਾ ਇਨਾਮ,ਰਾਜ – ਰੰਗੋਲੀ ਮੁਕਾਬਲੇ (ਓਪਨ ਸ਼੍ਰੇਣੀ) ਵਿਚ ਦੂਜਾ ਇਨਾਮ, ਵੈਸ਼ਨਵੀ, ਖੁਸਪ੍ਰੀਤ ਕੌਰ, ਨਿਰਮਿਤ ਕੌਰ, ਮੋਰੀਆ ਚੌਧਰੀ – ਰੰਗੋਲੀ ਮੁਕਾਬਲੇ ਵਿਚ ਦੂਜਾ ਇਨਾਮ, ਵਾਤਾਵਰਨ ਕੁਇਜ਼ ਮੁਕਾਬਲੇ ਵਿਚ ਦੂਜਾ ਇਨਾਮ, ਦਰਸ ਸਲੂਜਾ – ਫੈਂਸੀ ਡਰੈੱਸ ਮੁਕਾਬਲੇ ਵਿਚ ਦੂਜਾ ਇਨਾਮ ਹਾਸਿਲ ਕੀਤਾ।























