ਪੰਜਾਬ ਸਰਕਾਰ ਦੇ ਦੋ ਅਧਿਕਾਰੀਆਂ ਦੀ ਆਈਏਐਸ ਵਜੋਂ ਤਰੱਕੀ
ਚੰਡੀਗੜ੍ਹ,15 ਮਾਰਚ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਦੋ ਅਧਿਕਾਰੀਆਂ ਨੂੰ ਗੈਰ-ਰਾਜੀ ਸਿਵਲ ਸੇਵਾ ਸ਼੍ਰੇਣੀ ਅਧੀਨ ਆਈਏਐਸ ਵਜੋਂ ਤਰੱਕੀ ਦਿੱਤੀ ਗਈ ਹੈ। ਇਹਨਾਂ ਵਿੱਚ ਗੁਲਪ੍ਰੀਤ ਸਿੰਘ ਔਲਖ ਭੂਮੀ ਅਤੇ ਜਲ ਸੰਭਾਲ ਵਿਭਾਗ ਤੋਂ ਹਨ ਜਦਕਿ ਡਾ: ਸੋਨਾ ਥਿੰਦ ਖੁਰਾਕ ਅਤੇ ਸਪਲਾਈ ਵਿਭਾਗ ਤੋਂ ਹਨ।
























