1999 ਦੇ ਕੰਧਾਰ ਜਹਾਜ਼ ਹਾਈਜੈਕ ਵਿੱਚ ਸ਼ਾਮਿਲ ਅੱਤਵਾਦੀ ਦੀ ਪਾਕਿਸਤਾਨ ਵਿੱਚ ਹੱਤਿਆ
ਪੜੋ,ਕੀ ਸੀ ਪੂਰਾ ਮਾਮਲਾ
ਚੰਡੀਗੜ੍ਹ,8 ਮਾਰਚ(ਵਿਸ਼ਵ ਵਾਰਤਾ)-1999 ਵਿੱਚ ਕੰਧਾਰ ਵਿੱਚ IC-814 ਨੂੰ ਹਾਈਜੈਕ ਕਰਨ ਵਾਲੇ ਪੰਜ ਅੱਤਵਾਦੀਆਂ ਵਿੱਚੋਂ ਇੱਕ, ਜ਼ਹੂਰ ਮਿਸਤਰੀ ਉਰਫ ਜ਼ਾਹਿਦ ਅਖੁੰਦ, 1 ਮਾਰਚ ਨੂੰ ਕਰਾਚੀ ਸ਼ਹਿਰ ਵਿੱਚ ਮਾਰਿਆ ਗਿਆ ਸੀ। ਮਿਸਤਰੀ ਪਿਛਲੇ ਕਈ ਸਾਲਾਂ ਤੋਂ ਜ਼ਾਹਿਦ ਅਖੁੰਦ ਦੀ ਨਵੀਂ ਪਛਾਣ ਤਹਿਤ ਕਰਾਚੀ ਵਿੱਚ ਰਹਿ ਰਿਹਾ ਸੀ। ਅਖੁੰਦ ਕ੍ਰੇਸੈਂਟ ਫਰਨੀਚਰ ਦਾ ਮਾਲਕ ਸੀ ਜੋ ਕਰਾਚੀ ਦੀ ਅਖਤਰ ਕਾਲੋਨੀ ਦੇ ਅੰਦਰ ਸੀ। ਅਸਗਰ ਜੈਸ਼ ਦੇ ਆਪਰੇਸ਼ਨਲ ਚੀਫ਼ ਅਤੇ ਜੈਸ਼ ਦੇ ਮੁਖੀ ਮਸੂਦ ਅਜ਼ਹਰ ਦਾ ਭਰਾ ਹੈ।
ਦੱਸਣਾ ਬਣਦਾ ਹੈ ਕਿ 24 ਦਸੰਬਰ 1999 ਨੂੰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਤੋਂ ਦਿੱਲੀ ਲਈ ਉਡਾਣ ਭਰਨ ਵਾਲੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ IC-814 ਨੂੰ ਅੱਤਵਾਦੀ ਸੰਗਠਨ ਹਰਕਤ-ਉਲ-ਮੁਜਾਹਿਦੀਨ ਦੇ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ। ਜਹਾਜ਼ ‘ਚ 176 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ 27 ਨੂੰ ਦੁਬਈ ‘ਚ ਉਤਾਰ ਦਿੱਤਾ ਗਿਆ। ਪਰ ਰੁਪਿਨ ਕਤਿਆਲ ਨਾਮਕ ਇੱਕ ਯਾਤਰੀ ਨੂੰ ਚਾਕੂ ਮਾਰ ਦਿੱਤਾ ਗਿਆ ਅਤੇ ਕਈ ਲੋਕ ਜ਼ਖਮੀ ਹੋ ਗਏ। ਭਾਰਤ ਦੁਆਰਾ ਤਿੰਨ ਅੱਤਵਾਦੀਆਂ – ਮੁਸ਼ਤਾਕ ਅਹਿਮਦ ਜ਼ਰਗਰ, ਅਹਿਮਦ ਉਮਰ ਸਈਦ ਸ਼ੇਖ ਅਤੇ ਮੌਲਾਨਾ ਮਸੂਦ ਅਜ਼ਹਰ ਨੂੰ ਇਸ ਦੌਰਾਨ ਰਿਹਾ ਕੀਤਾ ਗਿਆ ਸੀ।