ਰੂਸ ਤੇ ਯੂਕਰੇਨ ਯੁੱਧ ਵਿਚਾਲੇ ਫਸੇ ਆਮ ਨਾਗਰਿਕਾਂ ਨੂੰ ਕੱਢਣ ਲਈ ਦੋਵਾਂ ਦੇਸ਼ਾਂ ਵੱਲੋਂ ਇੱਕ ਵਾਰ ਫਿਰ ਤੋਂ ਪਹਿਲ
ਸੁਮੀ ਤੇ ਕੀਵ ਦੇ ਇਲਾਕਿਆਂ ਵਿੱਚ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਨੂੰ ਲੈ ਕੇ ਬਣੀ ਸਹਿਮਤੀ
ਚੰਡੀਗੜ੍ਹ,8 ਮਾਰਚ(ਵਿਸ਼ਵ ਵਾਰਤਾ)- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੁੱਧ ਵਿੱਚ ਫਸੇ ਆਮ ਨਾਗਰਿਕਾਂ ਨੂੰ ਕੱਢਣ ਲਈ ਦੋਵਾਂ ਦੇਸ਼ਾਂ ਵਿਚਾਲੇ ਇੱਕ ਵਾਰ ਫਿਰ ਤੋਂ ਸਹਿਮਤੀ ਬਣੀ ਹੈ। ਜਾਣਕਾਰੀ ਅਨੁਸਾਰ ਅੱਜ ਮਾਸਕੋ(ਰੂਸ ਦੀ ਰਾਜਧਾਨੀ) ਦੇ ਸਮੇਂ ਅਨੁਸਾਰ ਸਵੇਰੇ 10:00 ਵਜੇ ਤੋਂ ਨਾਗਰਿਕਾਂ ਨੂੰ ਬਸਤੀਆਂ ਤੋਂ ਸੁਰੱਖਿਅਤ ਕੱਢਣ ਲਈ, ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ ਅਤੇ ਨਾਲ ਹੀ ਕੀਵ, ਚੇਰਨੀਗੋਵ, ਸੁਮੀ, ਖਾਰਕੋਵ ਅਤੇ ਮਾਰੀਉਪੋਲ ਤੋਂ ਮਾਨਵਤਾਵਾਦੀ ਗਲਿਆਰੇ ਖੋਲ੍ਹੇ ਗਏ ਹਨ । ਇਸ ਦੀ ਜਾਣਕਾਰੀ ਰੂਸੀ ਰੱਖਿਆ ਮੰਤਰਾਲਿਆ ਵੱਲੋਂ ਸਾਂਝੀ ਕੀਤੀ ਗਈ ਹੈ।