ਅਮਿਤ ਸ਼ਾਹ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਗਜੇਂਦਰ ਸ਼ੇਖਾਵਾਤ ਨਾਲ ਹੋਵੇਗੀ ਮੁਲਾਕਾਤ
ਚੰਡੀਗੜ,8 ਮਾਰਚ(ਵਿਸ਼ਵ ਵਾਰਤਾ)– ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਨਤੀਜਿਆਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਮਿਲਣੀਆਂ ਦਾ ਦੌਰ ਜਾਰੀ ਹੈ । ਬੀਤੇ ਕੱਲ੍ਹ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਅੱਜ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਟਵਿੱਟਰ ਰਾਂਹੀ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣੀ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵੀ ਲਿਖਿਆ ਹੈ ਕਿ ਐਗਜ਼ਿਟ ਪੋਲ ਨਹੀਂ ਐਗਜ਼ੇਕਟ ਪੋਲ ਦੀ ਗੱਲ ਕਰਦੇ ਹਾਂ ।
Not Exit , Talk Exact Polls @gssjodhpur is coming to meet @capt_amarinder
Powerhouse …… ?
It’s just a start, sit tight !
11 March Day of Climax ! #PunjabElections2022
— Pritpal Singh Baliawal (@PritpalBaliawal) March 8, 2022