ਦਲਵੀਰ ਸਿੰਘ ਉਰਫ਼ ਭੋਲਾ ਇਕ ਪਿਸਟਲ ਅਤੇ ਸੱਤ ਜ਼ਿੰਦਾ ਰੌਂਦਾ ਸਮੇਤ ਕਾਬੂ
ਹੁਸ਼ਿਆਰਪੁਰ 6 ਮਾਰਚ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸ੍ਰੀ ਧਰੁਮਨ ਐਚ ਨਿੰਬਾਲੇ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵੱਲੋਂ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਹੈ ਅਤੇ ਇਸ ਸਬੰਧ ਵਿਚ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਹੇਠ ਮੁਖਤਿਆਰ ਰਾਏ ਪੀ ਪੀ ਐੱਸ ਪੁਲਸ ਕਪਤਾਨ ਤਫਦੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ ਪੀਪੀਐਸ ਉਪ ਪੁਲਸ ਕਪਤਾਨ ਤਫਦੀਸ਼ ਹੁਸ਼ਿਆਰਪੁਰ ਇੰਚਾਰਜ ਸੀਆਈਏ ਇੰਸਪੈਕਟਰ ਲਖਵੀਰ ਸਿੰਘ ਦੇ ਅਧੀਨ ਵਿਸ਼ੇਸ਼ ਟੀਮ ਦਾ ਗਠਨ ਕਰਕੇ ਦੌਰਾਨੇ ਗਸ਼ਤ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਕੰਧ ਦੇ ਨਜ਼ਦੀਕ ਬਣੇ ਟੈਕਸੀ ਸਟੈਂਡ ਤੋਂ ਇਕ ਵਿਅਕਤੀ ਦਲਵੀਰ ਸਿੰਘ ਉਰਫ ਭੋਲਾ ਨੂੰ ਸਮੇਤ ਸਕਾਰਪੀਓ ਕਾਰ ਨੰਬਰੀ HR51(T)CF3604 ਕਾਬੂ ਕਰਕੇ ਉਸ ਪਾਸੋਂ ਇਕ ਪਿਸਟਲ ਬੱਤੀ ਬੋਰ ਸੱਤ ਰੌਂਦ ਜਿੰਦਾ ਬੱਤੀ ਬੋਰ ਬਰਾਮਦ ਕਰਕੇ ਮੁਕੱਦਮਾ ਅਸਲਾ ਐਕਟ ਅਧੀਨ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਇੱਥੇ ਵੀ ਜ਼ਿਕਰਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾਂ ਵੀ ਕਤਲ ਦੇ ਲੜਾਈ ਝਗੜੇ ਦੇ ਵੱਖ ਵੱਖ ਥਾਣਿਆਂ ਵਿਚ ਬਾਰਾਂ ਮੁਕੱਦਮੇ ਦਰਜ ਹਨ ।























