ਪਾਕਿਸਤਾਨ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਵਾਲਾ ਭਾਰਤੀ ਫ਼ੌਜ ਦਾ ਜਵਾਨ ਗ੍ਰਿਫਤਾਰ
ਚੰਡੀਗੜ੍ਹ, 27 ਫਰਵਰੀ(ਵਿਸ਼ਵ ਵਾਰਤਾ)-ਭਾਰਤੀ ਫ਼ੌਜ ਦੇ ਜਵਾਨ ਨੂੰ ਉਸ ਦੇ ਸਾਥੀ ਸਮੇਤ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕਰਕੇ, ਉਨ੍ਹਾਂ ਦੇ ਖਿਲਾਫ਼ ਅਧਿਕਾਰਤ ਗੁਪਤ ਐਕਟ 1923 ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਉਕਤ ਗ੍ਰਿਫਤਾਰ ਕੀਤੇ ਗਏ ਭਾਰਤੀ ਫੌਜ ਦੇ ਜਵਾਨ ਤੇ ਦੋਸ਼ ਹੈ ਕਿ ਉਸਨੇ ਭਾਰਤ ਦੀਆਂ ਖ਼ੁਫ਼ੀਆ ਜਾਣਕਾਰੀਆਂ ਪਾਕਿਸਤਾਨ ਪਾਕਿਸਤਾਨ ਖ਼ੁਫ਼ੀਆ ਅਧਿਕਾਰੀਆਂ ਅਤੇ ਏਜੰਸੀਆਂ ਨੂੰ ਭੇਜੀਆਂ ਹਨ। ਖ਼ੁਫੀਆ ਜਾਣਕਾਰੀਆਂ ਭੇਜਣ ਦੇ ਜ਼ੁਰਮ ਤਹਿਤ ਲੰਘੇ ਦਿਨ CIA ਸਟਾਫ਼ ਪਠਾਨਕੋਟ ਵਲੋਂ ਭਾਰਤੀ ਫ਼ੌਜ ‘ਚ ਬਤੌਰ ਨਾਇਕ ਕੰਮ ਕਰਦੇ 1 ਫ਼ੌਜੀ ਨੂੰ ਉਸ ਦੇ ਇਕ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।























