ਮੋਗਾ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ-ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਟਰੱਕ ਨਾਲ ਟੱਕਰ
ਚੰਡੀਗੜ੍ਹ,26 ਫਰਵਰੀ(ਵਿਸ਼ਵ ਵਾਰਤਾ)- ਮੋਗਾ ਦੇ ਮੋਗਾ ਕੋਟਕਪੂਰਾ ਰੋਡ ਤੇ ਛੋਟੇ ਬੱਚਿਆਂ ਨੂੰ ਲਿਜਾ ਰਹੀ ਸਕੂਲ ਬੱਸ ਦੀ ਟੱਕਰ ਇੱਕ ਕੋਲੇ ਨਾਲ ਭਰੇ ਟਰੱਕ ਨਾਲ ਹੋ ਗਈ। ਇਸ ਘਟਨਾ ਵਿੱਚ ਦੋ ਅਧਿਆਪਕ,ਦੋਨੋਂ ਡਰਾਇਵਰਾਂ ਸਮੇਤ 4 ਬੱਚੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਹਨ। ਜਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।




















