ਹਿਜ਼ਾਬ ਵਿਵਾਦ ਤੋਂ ਬਾਅਦ ਭਖਿਆ ਸਿੱਖ ਕੁੜੀ ਨੂੰ ਸਿਰ ਤੋਂ ਦਸਤਾਰ ਉਤਾਰਨ ਲਈ ਕਹੇ ਜਾਣ ਦਾ ਮਾਮਲਾ
ਪੜ੍ਹੋ, ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਕੀ ਬੋਲੇ ਇਸ ਮੁੱਦੇ ਤੇ
ਚੰਡੀਗੜ੍ਹ, 25 ਫਰਵਰੀ(ਵਿਸ਼ਵ ਵਾਰਤਾ)- ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਭਖਿਆ ਹਿਜ਼ਾਬ ਵਿਵਾਦ ਅਜੇ ਸੁਲਝਿਆ ਨਹੀਂ ਕਿ ਹੁਣ ਬੈਂਗਲੁਰੂ ਦੇ ਕਾਲਜ ਵਿੱਚ ਇਕ ਅਮ੍ਰਿਤਧਾਰੀ ਸਿੱਖ ਲੜਕੀ ਨੂੰ ਸਿਰ ਤੋਂ ਦਸਤਾਰ ਉਤਾਰਨ ਲਈ ਕਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੂੰ ਲੈ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਹੈ।
ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਿੱਖ ਸਾਰੇ ਖੇਤਰਾਂ ਦਾ ਸਤਿਕਾਰ ਕਰਦੇ ਹਨ ਅਤੇ ‘ਸਰਬੱਤ ਦਾ ਭਲਾ’ ਲਈ ਅਰਦਾਸ ਕਰਦੇ ਹਨ। ਇਸ ਦੇ ਨਾਲ ਹੀ ਕੋਈ ਵੀ ਸਿੱਖ ਸਾਡੇ ਧਾਰਮਿਕ ਚਿੰਨ੍ਹਾਂ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਇਹ ਸਾਡਾ ਮਾਣ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕੀ ਉਹ ਇਸ ਮਾਮਲੇ ਤੇ ਵਿਚਾਰ ਕਰਨ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਪੜ੍ਹੋ, ਸੁਖਬੀਰ ਬਾਦਲ ਵੱਲੋਂ ਕੀਤਾ ਗਿਆ ਟਵੀਟ 👇👇👇👇
Sikhs respect all regions & pray for 'Sarbat Da Bhala'. At the same time, no Sikh can tolerate disrespect to our religious symbols as these are our pride. So, I would strongly urge Karnataka CM @BSBommai to imm intervene in B'luru college row & issue the necessary instructions. pic.twitter.com/KBFuNdojIV
— Sukhbir Singh Badal (@officeofssbadal) February 24, 2022
ਇਸ ਮਾਮਲੇ ਤੇ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਵੀ ਟਵੀਟ ਕੀਤਾ ਹੈ। ਉਹਨਾਂ ਨੇ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਆਪਣੀ ਪੱਗ ਉਤਾਰਨ ਲਈ ਕਹੇ ਜਾਣ ਦੀਆਂ ਖਬਰਾਂ ਨੂੰ ਬਹੁਤ ਹੀ ਨਿਰਾਸ਼ਾਜਨਕ ਦੱਸਿਆ ਹੈ।
ਸੁਨੀਲ ਜਾਖੜ ਵੱਲੋਂ ਕੀਤਾ ਗਿਆ ਟਵੀਟ👇👇👇👇
https://twitter.com/sunilkjakhar/status/1496840155046748166?t=JgOh38IiTfkoqAVOB2MUxg&s=19























