ਇਸ ਸਮੇਂ ਦੀ ਵੱਡੀ ਖ਼ਬਰ
ਚੰਡੀਗੜ੍ਹ ‘ਚ ਬਿਜਲੀ ਦਾ ਮੁੱਦਾ ਸੁਲਝਿਆ
ਬਿਜਲੀ ਮੁਲਾਜ਼ਮਾਂ ਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ
ਰਾਤ 10 ਵਜੇ ਤੱਕ ਬਿਜਲੀ ਸਪਲਾਈ 100 ਫੀਸਦੀ ਹੋ ਜਾਵੇਗੀ ਬਹਾਲ
ਚੰਡੀਗੜ੍ਹ,23 ਫਰਵਰੀ(ਵਿਸ਼ਵ ਵਾਰਤਾ)-ਇਸ ਸਮੇਂ ਵੱਡੀ ਖ਼ਬਰ ਚੰਡੀਗੜ੍ਹ ਤੋਂ ਆ ਰਹੀ ਹੈ,ਕਿ ਚੰਡੀਗੜ੍ਹ ਵਿੱਚ ਹੁਣ ਬਿਜਲੀ ਦਾ ਸੰਕਟ ਸੁਲਝ ਗਿਆ ਹੈ। ਜਿਥੇ ਬਿਜਲੀ ਮੁਲਾਜ਼ਮਾਂ ਨੇ ਕੱਲ੍ਹ ਤੋਂ ਹੜਤਾਲ ਕੀਤੀ ਹੋਈ ਸੀ। ਅੱਜ ਪ੍ਰਸ਼ਾਸਨ ਤੇ ਬਿਜਲੀ ਮੁਲਾਜ਼ਮਾਂ ਵਿਚਕਾਰ ਸਹਿਮਤੀ ਬਣ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਤ 10 ਵਜੇ ਤੱਕ ਬਿਜਲੀ ਦੀ 100 ਫੀਸਦ ਸਪਲਾਈ ਬਹਾਲ ਹੋ ਜਾਵੇਗੀ।























