ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪਾਈ ਵੋਟ
ਪੜ੍ਹੋ, ਵੋਟ ਪਾਉਣ ਤੋਂ ਬਾਅਦ ਕੀ ਦਿੱਤਾ ਸੰਦੇਸ਼
ਚੰਡੀਗੜ੍ਹ, 20 ਫਰਵਰੀ(ਵਿਸ਼ਵ ਵਾਰਤਾ)-ਅਮ੍ਰਿਤਸਰ ਪੂਰਬੀ ਤੋਂ ਕਾਂਗਰਸ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਵੋਟ ਪਾਈ । ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕ “ਇੱਕ ਪਾਸੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਮਾਫੀਆ ਸਿਸਟਮ ਹੈ। ਦੂਜੇ ਪਾਸੇ ਪੰਜਾਬ ਨੂੰ ਪਿਆਰ ਕਰਨ ਵਾਲੇ ਹਨ। ਅਸੀਂ ਇੱਕ ਪੀੜ੍ਹੀ ਨੂੰ ਅੱਤਵਾਦ ਨਾਲ ਗੁਆ ਦਿੱਤਾ ਹੈ, ਦੂਜੀ ਨੂੰ ਨਸ਼ਿਆਂ ਨਾਲ, ਇਸ ਲਈ, ਅੱਜ ਸਾਨੂੰ ਸਾਵਧਾਨੀ ਨਾਲ ਵੋਟ ਪਾਉਣੀ ਚਾਹੀਦੀ ਹੈ। ਲੋਕ ਬਦਲਾਅ ਲਿਆਉਣ ਲਈ ਵੱਡੀ ਗਿਣਤੀ ‘ਚ ਵੋਟ ਪਾਉਣਗੇ”
























