ਨਗਰ ਸੁਧਾਰ ਸਭਾ ਨੇ ਸਿਆਸੀ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਸ਼ਹਿਰ ਦੇ ਸੁਧਾਰ ਲਈ 15 ਸੂਤਰੀ ਮੰਗ ਪੱਤਰ ਸੌਂਪਿਆ
ਬੁਢਲਾਡਾ, 18 ਫਰਵਰੀ(ਵਿਸ਼ਵ ਵਾਰਤਾ) ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਬੁਢਲਾਡਾ ਹਲਕੇ ਖਾਸ ਕਰਕੇ ਬੁਢਲਾਡਾ ਸ਼ਹਿਰ ਦੀਆਂ ਮੰਗਾਂ ਸਮੱਸਿਆਵਾਂ ਸਬੰਧੀ ਸਥਾਨਕ ਬਜਰੰਗ ਭਵਨ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਪਾਰਟੀਆਂ ਦੇ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਅਤੇ ਸੰਸਥਾਂ ਵੱਲੋਂ 15 ਸੂਤਰੀ ਮੰਗ ਚਾਰਟਰ ਤੇ ਵਚਨਬੱਧਤਾ ਪ੍ਰਗਟਾਈ ਅਤੇ ਇੰਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਦਰਬਾਰੇ ਧੜੱਲੇ ਨਾਲ ਆਵਾਜ਼ ਉਠਾਉਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਤੇ ਬੋਲਦਿਆਂ ਨਗਰ ਸੁਧਾਰ ਸਭਾ ਬੁਢਲਾਡਾ ਦੇ ਜਨਰਲ ਸਕੱਤਰ ਐਡ. ਸਵਰਨਜੀਤ ਸਿੰਘ ਨੇ ਮੰਗ ਕੀਤੀ ਕਿ ਬੁਢਲਾਡਾ, ਬਰੇਟਾ ਅਤੇ ਬੋਹਾ ਵਿੱਚ ਤਿੰਨ ਵੱਡੀਆਂ ਸਨਅਤਾਂ ਲਾਈਆਂ ਜਾਣ। ਸਰਕਾਰੀ ਸੈਕੰਡਰੀ ਸਕੂਲਾਂ ਵਿੱਚ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ—ਅੰਦਰ ਕਾਮਰਸ, ਮੈਡੀਕਲ, ਨਾਨ—ਮੈਡੀਕਲ ਦੇ ਗWੱਪ ਸ਼ੁਰੂ ਕੀਤੇ ਜਾਣ। ਹਲਕੇ ਵਿੱਚ ਇੱਕ—ਇੱਕ ਸਰਕਾਰੀ ਮੈਡੀਕਲ ਅਤੇ ਇੰਜਨੀਅਰਿੰਗ ਕਾਲਜ ਖੋਲਿ੍ਹਆ ਜਾਵੇ । ਬੁਢਲਾਡਾ ਦੇ ਸਿਵਲ ਹਸਪਤਾਲ ਨੂੰ ਵੱਡੇ ਸ਼ਹਿਰਾਂ ਦੇ ਹਸਪਤਾਲ ਦੀ ਤਰਜ ਤੇ ਆਧੁਨਿਕ ਸਹੂਲਤਾਂ ਅਤੇ ਮਾਹਿਰ ਡਾਕਟਰਾਂ ਨਾਲ ਲੈੱਸ ਬਣਾਇਆ ਜਾਵੇ । ਬੁਢਲਾਡਾ—ਬਰੇਟਾ—ਬੋਹਾ ਵਿੱਚ ਵੱਡੇ ਪਾਰਕਾਂ ਅਤੇ ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਉਕਤ ਤਿੰਨਾਂ ਥਾਵਾਂ ਤੇ ਐਂਬੂਲੈਂਸ, ਫਾਇਰ ਬਿਰਗੇਡ ਦੀ 24 ਘੰਟੇ ਵਿਵਸਥਾ ਕੀਤੀ ਜਾਵੇ। ਬੁਢਲਾਡਾ ਸ਼ਹਿਰਵਾਸੀਆਂ ਨੂੰ ਪੀਣ ਵਾਲਾ ਸਾਫ਼ ਅਤੇ ਮਿਆਰੀ ਸਪਲਾਈ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਨਗਰ ਕੌਂਸਲ ਬੁਢਲਾਡਾ ਦਾ ਦਫ਼ਤਰ ਪੁਰਾਣੀ ਬਿਲਡਿੰਗ ਵਿੱਚ ਤਬਦੀਲ ਕੀਤਾ ਜਾਵੇ ਅਤੇ ਇਸ ਪੁਰਾਣੀ ਬਿਲਡਿੰਗ ਦਾ ਨਵ—ਨਿਰਮਾਣ ਕੀਤਾ ਜਾਵੇ। ਜੀ.ਡੀ.ਸੀ.ਐਲ. ਕੰਪਨੀ ਦੇ ਸ਼ਹਿਰ ਬੁਢਲਾਡਾ ਸਬੰਧੀ ਕੰਮਕਾਜ ਨੂੰ ਚੁਸਤ ਦWੱਸਤ ਕੀਤਾ ਜਾਵੇ ਜਾਂ ਸੀਵਰੇਜ ਬੋਰਡ ਦੁਆਰਾ ਉਕਤ ਕੰਪਨੀ ਨਾਲ ਕੀਤਾ ਕੰਟਰੈਕਟ ਰੱਦ ਕੀਤਾ ਜਾਵੇ। ਨਗਰ ਕੌਂਸਲ ਬੁਢਲਾਡਾ ਸਮੇਤ ਸਾਰੇ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਯਕੀਨੀ ਬਣਾਇਆ ਜਾਵੇ । ਸ਼ਹਿਰ ਦੀਆਂ ਸੜਕਾਂ ਦਾ ਲੈਵਲਿੰਗ ਅਤੇ ਮਟੀਰੀਅਲ ਸਹੀ ਤੇ ਮਿਆਰੀ ਕੀਤੇ ਜਾਣਾ ਯਕੀਨੀ ਬਣਾਇਆ ਜਾਵੇ। ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਇੱਕ ਰਿੰਗ ਰੋਡ ਬਣਾਇਆ ਜਾਵੇ। ਆਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਠੋਸ ਅਤੇ ਪ੍ਰਭਾਵੀ ਕਦਮ ਚੁੱਕੇ ਜਾਣ। ਇਸਤੋਂ ਇਲਾਵਾ ਪੰਜਾਬ ਦੇ ਪਿੰਡ ਚੂਲੜ ਕਲਾਂ ਤੋਂ ਵਾਇਆ ਬਰੇਟਾ—ਬੁਢਲਾਡਾ— ਮਾਨਸਾ— ਬਠਿੰਡਾ ਤੱਕ ਦੋ ਮਾਰਗੀ ਸੜਕ ਦਾ ਨਿਰਮਾਣ ਕੀਤਾ ਜਾਵੇ। ਇਸ ਮੌਕੇ ਤੇ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਦੌਦੜਾ, ਐਡਵੋਕੇਟ ਸੁਸ਼ੀਲ ਬਾਂਸਲ, ਸਤਪਾਲ ਸਿੰਘ, ਰਘੂਨਾਥ ਸਿੰਗਲਾ, ਸੋਨੂੰ ਕੋਹਲੀ, ਵਿਸ਼ਾਲ ਰਿਸ਼ੀ, ਸਤੀਸ਼ ਸਿੰਗਲਾ, ਪਵਨ ਨੇਵਟੀਆ, ਗਗਨ ਦਾਸ ਵੈਰਾਗੀ ਤੋਂ ਇਲਾਵਾ ਸੁਭਾਸ ਚੰਦ ਗੋਇਲ ਪ੍ਰਧਾਨ ਗਊਸ਼ਾਲਾ, ਦੀਵਾਨ ਸਿੰਘ ਪ੍ਰਧਾਨ ਥੋਕ ਵਿਕਰੇਤਾ ਕੱਪੜਾ ਐਸੋਸੀਏਸ਼ਨ, ਗੋਬਿੰਦ ਪ੍ਰਕਾਸ਼ ਗੋਇਲ, ਰਾਜਿੰਦਰ ਬਿੱਟੂ (ਚੌਧਰੀ), ਡਾ. ਕਪਲਾਸ, ਹਰਨੇਕ ਸਿੰਘ ਮੰਢਾਲੀ, ਗੁਰਦਿਆਲ ਸਿੰਘ ਅਚਾਨਕ ਵਾਲੇ, ਰਾਜ ਕੁਮਾਰ ਬੀਰੋਕੇ, ਸਾਧੂ ਸਿੰਘ ਸੈਣੀ ਆਦਿ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਮੌਜੂਦ ਸਨ।























