ਅਕਾਲੀ ਦਲ ਤੇ ਬਸਪਾ ਦਾ ਚੋਣ ਮਨੋਰਥ ਪੱਤਰ ਲੋਕਾਂ ਨਾਲ ਵਚਨਬੱਧਤਾ ਦੀ ਬੇਹਤਰੀਨ ਉਦਾਹਰਣ : ਪ੍ਰਕਾਸ਼ ਸਿੰਘ ਬਾਦਲ
ਚੰਡੀਗੜ੍ਹ, 15 ਫਰਵਰੀ(ਵਿਸ਼ਵ ਵਾਰਤਾ)-: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਦੁਪਹਿਰ ਜਾਰੀ ਕੀਤੇ ਅਕਾਲੀ ਦਲ ਤੇ ਬਸਪਾ ਦੇ ਚੋਣ ਮਨੋਰਥ ਪੱਤਰ ਨੁੰ ਲੋਕਾਂ ਨਾਲ ਵਚਨਬੱਧਤਾ ਦੀ ਬੇਹਤਰੀਨ ਉਦਾਹਰਣ ਕਰਾਰ ਦਿੰਦਿਆਂ ਕਿਹਾ ਕਿ ਇਹ ਪਿਛਲੇ ਵਿਰਸੇ, ਮੌਜੂਦਾ ਅਸਲੀਅਤ ਤੇ ਭਵਿੱਖ ਲਈ ਪ੍ਰਗਤੀਸ਼ੀਲ ਸੋਚ ਦੇ ਸੁਮੇਲ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਉਹਨਾਂ ਦੇ ਆਪਣੇ ਜੀਵਨ ਕਾਲ ਵਿਚ ਵੇਖਿਆ ਹੁਣ ਤੱਕ ਦਾ ਸਭ ਤੋਂ ਵੱਡੀ ਦੂਰਅੰਦੇਸ਼ੀ ਸੋਚ ਵਾਲਾ ਬਿਆਨ ਹੈ ਜਿਸ ਵਿਚ ਪੰਜਾਬ ਨੁੰ ਖੁਸ਼ਹਾਲੀ ਨਾਲ ਭਰਪਰੂਰ ਭਵਿੱਖ ਵਿਚ ਲਿਜਾਣ ਦਾ ਰੋਡ ਮੈਪ ਸ਼ਾਮਲ ਕੀਤਾ ਗਿਆ ਹੈ।






















