ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ
ਸੁਰੱਖਿਆ ਦੇ ਕੀਤੇ ਗਏ ਹਨ ਖਾਸ ਪ੍ਰਬੰਧ
ਚੰਡੀਗੜ੍ਹ, 14 ਫਰਵਰੀ (ਵਿਸ਼ਵ ਵਾਰਤਾ) ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਮੋਦੀ ਜਲੰਧਰ ‘ਚ ਜਨ ਸਭਾ ਕਰਨਗੇ। ਇਸ ਤੋਂ ਪਹਿਲਾਂ ਆਦਮਪੁਰ ਤੋਂ ਜਲੰਧਰ ਪੀ.ਏ.ਪੀ. ਤੱਕ ਹਰ ਪਾਸੇ ਪੁਲਿਸ ਤਾਇਨਾਤ ਕੀਤੀ ਗਈ ਹੈ। ਤਿੰਨ ਪੱਧਰਾਂ ‘ਤੇ ਸੁਰੱਖਿਆ ਹੋਵੇਗੀ। ਪ੍ਰਧਾਨ ਮੰਤਰੀ ਆਦਮਪੁਰ ਏਅਰਫੋਰਸ ਸਟੇਸ਼ਨ ਤੋਂ ਪੀਏਪੀ ਗਰਾਊਂਡ ਤੱਕ ਹੈਲੀਕਾਪਟਰ ਰਾਹੀਂ ਆਉਣਗੇ।






















