ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਬਣਨ ਨਾਲ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ- ਪ੍ਰਿੰਸੀਪਲ ਬੁੱਧ ਰਾਮ

ਬੋਹਾ,13 ਫਰਵਰੀ ( ਵਿਸ਼ਵ ਵਾਰਤਾ ) ਅੱਜ ਪਿੰਡ ਮਲਕਪੁਰ ਭੀਮੜਾ ,ਆਲਮਪੁਰ ਮੰਦਰਾਂ,ਲਖਮੀਰਵਾਲਾ ਵਿੱਚ ਹੋਈਆਂ ਚੋਣ ਸਭਾਵਾਂ ਵਿੱਚ ਬੋਲਦਿਆਂ ਪ੍ਰਿੰਸੀਪਲ ਬੁੱਧ ਰਾਮ ਉਮੀਦਵਾਰ ‘ਆਮ ਆਦਮੀ ਪਾਰਟੀ’ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਨੇ ਕੋਈ ਨੌਕਰੀਆ ਨਹੀਂ ਦਿੱਤੀਆਂ ਸਿਰਫ਼ ਡਾਂਗਾਂ ਅਤੇ ਪਾਣੀ ਦੀਆਂ ਬੌਛਾੜਾਂ ਹੀ ਮਿਲੀਂਆਂ ਹਨ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਬਨਣ ਸਾਰ ਹੀ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਹੋ ਜਾਵੇਗਾ । ਅਕਾਲੀ ਹੋਣ ਜਾਂ ਕਾਂਗਰਸੀ ਦੋਹਾਂ ਵਿਚ ਕੋਈ ਫਰਕ ਨਹੀਂ ਹੈ ਅਤੇ ਸਿਰਫ ਨਾਂਵਾਂ ਵਿਚ ਫਰਕ ਹੈ। ਕੁੱਟਣ ਅਤੇ ਲੁੱਟਣ ਵਿੱਚ ਦੋਵੇਂ ਇੱਕੋ ਜਿਹੇ ਹਨ। ਸੋ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਕਿ ਇਸ ਵਾਰੀ ਬੁਢਲਾਡਾ ਹਲਕੇ ਤੋਂ ਲੋਕ ਵੱਡੀ ਪੱਧਰ ਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਗੇ।ਇਸ ਮੌਕੇ ਵੱਖ ਵੱਖ ਪਿੰਡਾ ਵਿੱਚ 75 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਾਰਟੀ ਵਰਕਰਾਂ ਸਮੇਤ
ਮੱਖਣ ਸਿੰਘ ,ਜਸਵੀਰ ਸਿੰਘ, ਜਗਤਾਰ ਸਿੰਘ ,ਧਰਮਿੰਦਰ ਸਿੰਘ, ਵਜ਼ੀਰ ਸਿੰਘ ,ਰਾਮਫਲ ਸਿੰਘ ਪ੍ਰਧਾਨ,ਮੁਖਤਿਆਰ ਸਿੰਘ ,ਜਸਵੀਰ ਸਿੰਘ ,ਹਾਜ਼ਰ ਸਨ























