ਸਾਵਧਾਨ!ਕੋਵਿਡ ਸਰਟੀਫਿਕੇਟ ਤੋਂ ਬਿਨਾਂ ਬੈਂਕ ਜਾਣ ਲਈ ਆ ਸਕਦੀ ਹੈ ਮੁਸ਼ਕਿਲ
ਪੜ੍ਹੋ,ਪੂਰੀ ਖਬਰ
ਚੰਡੀਗੜ੍ਹ,3 ਫਰਵਰੀ (ਵਿਸ਼ਵ ਵਾਰਤਾ) ਹੁਣ ਬੈਂਕ ਗਾਹਕਾਂ ਨੂੰ ਕੋਵਿਡ ਸਰਟੀਫਿਕੇਟ ਆਪਣੇ ਨਾਲ ਲੈ ਕੇ ਜਾਣਾ ਪਵੇਗਾ, ਤਾਂ ਹੀ ਉਹ ਬੈਂਕ ਵਿੱਚ ਦਾਖਲ ਹੋ ਸਕਣਗੇ। ਬੈਂਕ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਬੈਂਕ ਖਪਤਕਾਰ ਨੂੰ ਤਾਂ ਹੀ ਬੈਂਕ ਵਿੱਚ ਦਾਖਲ ਹੋਣ ਦਿੱਤਾ ਜਾਵੇ ਜੇਕਰ ਉਸ ਕੋਲ ਕੋਵਿਡ ਸਰਟੀਫਿਕੇਟ ਹੋਵੇ। ਖਪਤਕਾਰ ਕੋਲ ਕੋਵਿਡ ਦੀ ਪਹਿਲੀ ਖੁਰਾਕ ਅਤੇ ਅਗਲੀ ਖੁਰਾਕ ਲੈਣ ਲਈ ਸਬੂਤ ਹੋਣਾ ਚਾਹੀਦਾ ਹੈ, ਕਿ ਉਸਨੂੰ ਦੂਜੀ ਖੁਰਾਕ ਕਿੰਨੇ ਦਿਨਾਂ ਬਾਅਦ ਮਿਲੇਗੀ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਨੂੰ ਪਤਾ ਲੱਗਾ ਹੈ ਕਿ ਜ਼ਿਆਦਾਤਰ ਬੈਂਕ ਖਪਤਕਾਰਾਂ ਖਾਸ ਕਰਕੇ ਪੇਂਡੂ ਲੋਕਾਂ ਨੇ ਅਜੇ ਤੱਕ ਕੋਵਿਡ ਦੀ ਪਹਿਲੀ ਖੁਰਾਕ ਤੱਕ ਨਹੀਂ ਲਈ ਹੈ। ਇਸ ਮਾਮਲੇ ਨੂੰ ਲੈ ਕੇ ਸਰਕਾਰ ਨੇ ਉਕਤ ਫੈਸਲਾ ਬੈਂਕਾਂ ਨੂੰ ਭੇਜ ਦਿੱਤਾ ਹੈ।























