• Latest
  • Trending
‘ਪੰਜਾਬ ਦੀ ਸੁਰੱਖਿਆ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਸਮਝੌਤਾ ਕਰਨ ਦੇ ਇੱਛੁਕ ਲੋਕਾਂ ਦੇ ਹੱਥਾਂ ‘ਚ ਇੱਕ ਅਹਿਮ ਸਰਹੱਦੀ ਸੂਬੇ ਦੀ ਵਾਗਡੋਰ ਨਹੀਂ ਛੱਡੀ ਜਾ ਸਕਦੀ’: ਕੈਪਟਨ ਅਮਰਿੰਦਰ

‘ਪੰਜਾਬ ਦੀ ਸੁਰੱਖਿਆ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਸਮਝੌਤਾ ਕਰਨ ਦੇ ਇੱਛੁਕ ਲੋਕਾਂ ਦੇ ਹੱਥਾਂ ‘ਚ ਇੱਕ ਅਹਿਮ ਸਰਹੱਦੀ ਸੂਬੇ ਦੀ ਵਾਗਡੋਰ ਨਹੀਂ ਛੱਡੀ ਜਾ ਸਕਦੀ’: ਕੈਪਟਨ ਅਮਰਿੰਦਰ

4 years ago
Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

1 hour ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

9 hours ago
Chandigarh : ਫ਼ੈਂਸੀ ਨੰਬਰਾਂ ਦਾ ਕਰੇਜ! ਜਾਣੋ ਕਿੰਨੇ ‘ਚ ਵਿਕਿਆ 0001 ਤੇ 0003

Chandigarh : ਫ਼ੈਂਸੀ ਨੰਬਰਾਂ ਦਾ ਕਰੇਜ! ਜਾਣੋ ਕਿੰਨੇ ‘ਚ ਵਿਕਿਆ 0001 ਤੇ 0003

9 hours ago
ਵਿਜੀਲੈਂਸ ਬਿਊਰੋ ਚੀਫ਼ ਦੇ ਰੀਡਰ OP Rana ਨੇ ਕੀਤਾ CBI ਅੱਗੇ ਆਤਮ ਸਮਰਪਣ

ਵਿਜੀਲੈਂਸ ਬਿਊਰੋ ਚੀਫ਼ ਦੇ ਰੀਡਰ OP Rana ਨੇ ਕੀਤਾ CBI ਅੱਗੇ ਆਤਮ ਸਮਰਪਣ

10 hours ago
ਨਕਲੀ ਖੋਏ ਅਤੇ ਪਨੀਰ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ, ਸੜਕਾਂ ‘ਤੇ ਦੁੱਧ ਡੋਲ੍ਹ ਕੇ ਜਤਾਇਆ ਰੋਸ!

ਨਕਲੀ ਖੋਏ ਅਤੇ ਪਨੀਰ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ, ਸੜਕਾਂ ‘ਤੇ ਦੁੱਧ ਡੋਲ੍ਹ ਕੇ ਜਤਾਇਆ ਰੋਸ!

10 hours ago
ਲਗਾਤਾਰ ਦੂਜੀ ਵਾਰ IPL ਚੈਂਪੀਅਨ ਬਣੀ RCB ਬੈਂਗਲੁਰੂ ‘ਚ ਨਹੀਂ ਕੱਢੇਗੀ ‘ਵਿਕਟਰੀ ਪਰੇਡ’!

ਲਗਾਤਾਰ ਦੂਜੀ ਵਾਰ IPL ਚੈਂਪੀਅਨ ਬਣੀ RCB ਬੈਂਗਲੁਰੂ ‘ਚ ਨਹੀਂ ਕੱਢੇਗੀ ‘ਵਿਕਟਰੀ ਪਰੇਡ’!

10 hours ago
ਬਿਕਰਮ ਮਜੀਠੀਆ ਖਿਲਾਫ ਲੁੱਕਆਊਟ ਸਰਕੂਲਰ ਜਾਰੀ

ਬਿਕਰਮ ਮਜੀਠੀਆ ਖਿਲਾਫ ਲੁੱਕਆਊਟ ਸਰਕੂਲਰ ਜਾਰੀ

10 hours ago
ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

11 hours ago
ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ

ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ

11 hours ago
‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

11 hours ago
ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

12 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

12 hours ago
Hindi News
English News
Tuesday, June 2, 2026
No Result
View All Result
24 °c
Chandigarh
35 ° Wed
34 ° Thu
34 ° Fri
36 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

‘ਪੰਜਾਬ ਦੀ ਸੁਰੱਖਿਆ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਸਮਝੌਤਾ ਕਰਨ ਦੇ ਇੱਛੁਕ ਲੋਕਾਂ ਦੇ ਹੱਥਾਂ ‘ਚ ਇੱਕ ਅਹਿਮ ਸਰਹੱਦੀ ਸੂਬੇ ਦੀ ਵਾਗਡੋਰ ਨਹੀਂ ਛੱਡੀ ਜਾ ਸਕਦੀ’: ਕੈਪਟਨ ਅਮਰਿੰਦਰ

February 1, 2022
in ਪੰਜਾਬ

ਕਿਹਾ ਕਿ ਭਾਜਪਾ-ਪੀ.ਐੱਲ.ਸੀ-ਅਕਾਲੀ ਦਲ (ਸੰਯੁਕਤ) ਗਠਜੋੜ ਦੇ ਪ੍ਰਚਾਰ ਲਈ ਮੋਦੀ ਅਤੇ ਸ਼ਾਹ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ

ਕਰਜ਼ੇ ਵਿੱਚ ਡੁੱਬੇ ਪੰਜਾਬ ਲਈ ਕੇਂਦਰ-ਰਾਜਸੀ ਸਹਿਯੋਗ ਅਤਿ ਜ਼ਰੂਰੀ

ਪਟਿਆਲਾ, 1 ਫਰਵਰੀ ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੇ ਮੁਖੀ, ਜਿਸ ਦੇ ਨਿਰਦੇਸ਼ਾਂ ਅਤੇ ਕਮਾਨ ਹੇਠ ਤਕਰੀਬਨ ਹਰ ਰੋਜ਼ ਸਰਹੱਦਾਂ ਉੱਤੇ ਭਾਰਤੀ ਫੌਜੀ ਸ਼ਹੀਦ ਹੋ ਰਹੇ ਹਨ, ਨੂੰ ਜੱਫੀ ਪਾਉਣ ‘ਤੇ ਸਖ਼ਤ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ ਕਿ ਸੂਬੇ ਦਾ ਸ਼ਾਸਨ ਇਹਨਾਂ ਸਵਾਰਥੀ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਜੋ ਸਿਰਫ਼ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨੋਂ ਗੁਰੇਜ਼ ਨਹੀਂ ਕਰਦੇ।

ਸਾਬਕਾ ਮੁੱਖ ਮੰਤਰੀ ਨੇ ਰਾਮਲੀਲਾ ਮੈਦਾਨ ਵਿਖੇ ਇੱਕ ਜਨਤਕ ਮੀਟਿੰਗ ਦੌਰਾਨ ਪਟਿਆਲਾ ਦੇ ਲੋਕਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਜ਼ਿਆਦਾ ਨਫ਼ਰਤ ਕਰਦੇ ਹੋ? ਗੋਲ਼ੀ ਮਾਰਨ ਵਾਲੇ ਸਿਪਾਹੀ ਨੂੰ ਜਾਂ ਗੋਲ਼ੀ ਮਾਰਨ ਦਾ ਹੁਕਮ ਦੇਣ ਵਾਲੇ ਨੂੰ?”। ਕੈਪਟਨ ਨੇ ਕਿਹਾ ਕਿ ਸਿੱਧੂ ਦਾ ਜਨਰਲ ਬਾਜਵਾ ਨੂੰ ਗਲ਼ ਲਾਉਣਾ ਅਤੇ ਫ਼ੇਰ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਸਿੱਧੂ ਨੂੰ ਰਾਜ ਮੰਤਰੀ ਮੰਡਲ ਵਿੱਚ ਮੁੜ ਸ਼ਾਮਲ ਕਰਨ ਦੀ ਸਿਫਾਰਸ਼ ਕਰਨਾ ਸਪੱਸ਼ਟ ਦਿਖਾਉਂਦਾ ਹੈ ਕਿ ਪੰਜਾਬ ਨੂੰ ਅਤੇ ਭਾਰਤ ਨੂੰ ਸਰਹੱਦ ਪਾਰ ਦੇ ਦੁਸ਼ਮਣ ਤੋਂ ਬਚਾਉਣ ਲਈ ਸਿੱਧੂ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ।

ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸ਼ਾਂਤੀ ਚਾਹੁੰਦਾ ਹੈ ਪਰ ਉਸ ਅੱਗੇ ਝੁਕੇਗਾ ਨਹੀਂ ਤੇ ਭਾਰਤੀ ਫੌਜ ਹਰ ਤਰ੍ਹਾਂ ਦੀ ਲੜਾਈ ਲਈ ਅਤੇ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਣ ਲਈ ਤਿਆਰ ਹੈ।

ਸਰਹੱਦੀ ਸੂਬੇ ਪੰਜਾਬ ਦੀ ਉੱਚ ਪੱਧਰੀ ਮੁਹਾਫਿਜ਼ਤ ਦੀ ਜ਼ਰੂਰਤ ਦਾ ਹਵਾਲਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਅਤੇ ਦੇਸ਼ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ, ਜੋ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਮਰਥਨ ਨਾਲ ਸਿਰਫ਼ ਪੀ.ਐਲ.ਸੀ. ਹੀ ਯਕੀਨੀ ਬਣਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਹਾਲਾਂਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਫਿਲਹਾਲ ਕੋਈ ਟਕਰਾਅ ਨਹੀਂ ਹੈ ਪਰ ਪਾਕਿਸਤਾਨ ਦਾ ਵਿਰੋਧੀ ਸ਼ਾਸਨ ਅਤੀਤ ਵਿੱਚ ਕਈ ਗੰਭੀਰ ਖ਼ਤਰੇ ਖੜ੍ਹਾ ਕਰ ਚੁੱਕਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਮਾਰਚ 2017 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵੱਲੋਂ ਸਰਹੱਦ ‘ਤੇ 83 ਪੰਜਾਬੀ ਫੌਜੀ ਮਾਰੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਮ੍ਰਿਤਕ ਫੌਜੀਆਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਜੀਅ ਨੂੰ ਨੌਕਰੀ ਦਿੱਤੀ ਸੀ।

ਇਹ ਐਲਾਨ ਕਰਦਿਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਪੀ.ਐੱਲ.ਸੀ-ਭਾਜਪਾ-ਅਕਾਲੀ ਦਲ (ਸੰਯੁਕਤ) ਗੱਠਜੋੜ ਦੇ ਪ੍ਰਚਾਰ ਕਰਨ ਲਈ ਜਲਦੀ ਹੀ ਪੰਜਾਬ ਆਉਣਗੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਅਤੇ ਦੇਸ਼ ਦੇ ਹਿੱਤਾਂ ਖ਼ਾਤਰ ਹੀ ਬਣਾਇਆ ਗਿਆ ਸੀ। ਸੂਬੇ ਦੀ ਅਰਥਵਿਵਸਥਾ, ਜੋ ਕਿ ਪੂਰੀ ਤਰ੍ਹਾਂ ਡਾਵਾਂਡੋਲ ਹੈ, ਨੂੰ ਅੱਗੇ ਵਧਣ ਲਈ ਕੇਂਦਰ ਦੇ ਸਹਿਯੋਗ ਦੀ ਸਖ਼ਤ ਲੋੜ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ 70000 ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਚਰਨਜੀਤ ਸਿੰਘ ਚੰਨੀ ਨੇ ਸਿਰਫ਼ 111 ਵਿੱਚ ਹੀ 33000 ਕਰੋੜ ਰੁਪਏ ਦੇ ਕਰਜ਼ਾ ਵਧਾ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਹੋਂਦ ਲਈ ਇਹ ਜ਼ਰੂਰੀ ਹੈ ਕਿ ਸੂਬਾ ਅਤੇ ਕੇਂਦਰ ਮਿਲ ਕੇ ਕੰਮ ਕਰਨ। ਓਹਨਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਨਿੱਜੀ ਤੌਰ ‘ਤੇ ਮੋਦੀ ਨਾਲ ਚੰਗੇ ਸਬੰਧ ਰਹੇ ਹਨ ਕਿਉਂਕਿ ਉਹ (ਮੋਦੀ) ਗੁਜਰਾਤ ਦੇ ਮੁੱਖ ਮੰਤਰੀ ਅਤੇ ਪੰਜਾਬ ਲਈ ਆਰਐਸਐਸ ਪ੍ਰਭਾਰੀ ਸਨ।

ਪੀ.ਐਲ.ਸੀ ਮੁਖੀ ਨੇ ਰਾਜ ਦੇ ਵਿਕਾਸ ਅਤੇ ਸੁਰੱਖਿਆ ਲਈ ਆਪਣੀਆਂ ਭਵਿੱਖਤ ਯੋਜਨਾਵਾਂ ਦੀ ਨਕਾਬ ਕੋਸ਼ੀ ਕੀਤੀ, ਜੋ ਕਿ ਕੈਪਟਨ ਮੁਤਾਬਕ ਕਾਂਗਰਸ ਨੇ ਅਸੈਂਬਲੀ ਚੋਣਾਂ ਤੋਂ 6 ਮਹੀਨੇ ਤੋਂ ਵੀ ਘੱਟ ਸਮੇਂ ਪਹਿਲਾਂ ਸਰਕਾਰੀ ਅਹੁਦਿਆਂ ਦੇ ਅਚਨਚੇਤ ਅਤੇ ਗੈਰ-ਕਾਨੂੰਨੀ ਤਬਾਦਲੇ ਨਾਲ ਤਬਾਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਟਿਆਲੇ ਵਿੱਚ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕਈ ਵਿਕਾਸ ਪ੍ਰੋਜੈਕਟਾਂ ਨੂੰ ਚੰਨੀ ਸਰਕਾਰ ਨੇ ਠੱਪ ਕਰ ਦਿੱਤਾ ਹੈ।

ਸੂਬੇ ਲਈ ਆਪਣੀਆਂ ਤਰਜੀਹਾਂ ਨੂੰ ਸੂਚੀਬੱਧ ਕਰਦੇ ਹੋਏ, ਕੈਪਟਨ ਨੇ ਕਿਹਾ ਕਿ ਭਾਂਵੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜ਼ਮੀਨੀ ਪੱਧਰ ‘ਤੇ 22 ਲੱਖ ਨਵੀਆਂ ਨੌਕਰੀਆਂ ਅਤੇ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਯਕੀਨੀ ਬਣਾਇਆ ਸੀ ਤਾਂ ਪਰ ਹੋਰ ਵੀ ਬਹੁਤ ਕੁਝ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਓਹ ਇਹ ਨਿਸ਼ਚਿਤ ਬਣਾਉਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਉੱਚ ਸਿੱਖਿਆ ਅਤੇ ਨੌਕਰੀਆਂ ਲਈ ਵਿਦੇਸ਼ ਨਾ ਜਾਣ।

ਸਾਬਕਾ ਮੁੱਖ ਮੰਤਰੀ ਨੇ ਸੂਬੇ ਦੀ ਪਾਣੀ ਦੀ ਸਥਿਤੀ ਅਤੇ ਖੇਤੀਬਾੜੀ ਨੂੰ ਸੁਧਾਰਨ ਨੂੰ ਆਪਣੀ ਪਾਰਟੀ ਲਈ ਮੁੱਖ ਤਰਜੀਹਾਂ ਵਜੋਂ ਪਛਾਣਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਟਿਆਲਾ ਸਮੇਤ 5 ਵੱਡੇ ਸ਼ਹਿਰਾਂ ਲਈ ਦਰਿਆਈ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਨੂੰ ਯੋਜਨਾਬੱਧ ਕੀਤਾ ਸੀ ਅਤੇ ਹਾਲ ਹੀ ਦੇ ਅੰਦੋਲਨ ਵਿੱਚ ਮਾਰੇ ਗਏ 460 ਕਿਸਾਨਾਂ ਵਿੱਚੋਂ ਹਰੇਕ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ।

ਪਟਿਆਲਾ ਦਿਹਾਤੀ ਤੋਂ ਪੀ.ਐਲ.ਸੀ. ਦੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ ਨੇ ਜ਼ੋਰ ਦਿੰਦਿਆਂ ਕਿਹਾ ਕਿ ‘ਡਬਲ ਇੰਜਣ’ ਸ਼ਾਸਨ ਪਟਿਆਲਾ ਅਤੇ ਪੰਜਾਬ ਦੋਵਾਂ ਨੂੰ ਬਦਲ ਦੇਵੇਗਾ, ਅਕਾਲੀ ਸ਼ਾਸਨ ਦੌਰਾਨ 10 ਸਾਲਾਂ ਤੱਕ ਪਟਿਆਲਾ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਅਗਵਾਈ ਵਿੱਚ ਇੱਥੇ ਕੀਤੇ ਗਏ ਵਿਕਾਸ ਕਾਰਜ ਇਸ ਖੇਤਰ ਦੀ ਪ੍ਰਾਪਤੀ ਦੀ ਸਿਰਫ਼ ਸ਼ੁਰੂਆਤ ਸੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

by Ankit
June 2, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 02-06-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 1, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

Chandigarh : ਫ਼ੈਂਸੀ ਨੰਬਰਾਂ ਦਾ ਕਰੇਜ! ਜਾਣੋ ਕਿੰਨੇ ‘ਚ ਵਿਕਿਆ 0001 ਤੇ 0003

Chandigarh : ਫ਼ੈਂਸੀ ਨੰਬਰਾਂ ਦਾ ਕਰੇਜ! ਜਾਣੋ ਕਿੰਨੇ ‘ਚ ਵਿਕਿਆ 0001 ਤੇ 0003

by Jaspreet Kaur
June 1, 2026
0

Chandigarh : ਫ਼ੈਂਸੀ ਨੰਬਰਾਂ ਦਾ ਕਰੇਜ! ਜਾਣੋ ਕਿੰਨੇ 'ਚ ਵਿਕਿਆ 0001 ਤੇ 0003 - ਚੰਡੀਗੜ੍ਹ RLA ਦੀ ਈ-ਨੀਲਾਮੀ ਨੇ ਤੋੜੇ...

ਵਿਜੀਲੈਂਸ ਬਿਊਰੋ ਚੀਫ਼ ਦੇ ਰੀਡਰ OP Rana ਨੇ ਕੀਤਾ CBI ਅੱਗੇ ਆਤਮ ਸਮਰਪਣ

ਵਿਜੀਲੈਂਸ ਬਿਊਰੋ ਚੀਫ਼ ਦੇ ਰੀਡਰ OP Rana ਨੇ ਕੀਤਾ CBI ਅੱਗੇ ਆਤਮ ਸਮਰਪਣ

by Jaspreet Kaur
June 1, 2026
0

Breaking News: ਵਿਜੀਲੈਂਸ ਬਿਊਰੋ ਚੀਫ਼ ਦੇ ਰੀਡਰ OP Rana ਨੇ ਕੀਤਾ CBI ਅੱਗੇ ਆਤਮ ਸਮਰਪਣ ਚੰਡੀਗੜ੍ਹ, 1 ਜੂਨ 2026 (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 June 2026 | Ang 479 I ਅੱਜ ਦਾ ਹੁਕਮਨਾਮਾ

by Ankit
June 2, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 02-06-2026 |...

Most Popular

Punjab : ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ

Punjab : ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ

by Jaspreet Kaur
3 weeks ago
0

ਪੰਜਾਬ 'ਚ ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ - 13 ਮਈ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ; ਜਾਣੋ ਕਦੋ ਹੋਵੇਗੀ ਵੋਟਿੰਗ? ਚੰਡੀਗੜ੍ਹ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 