ਪਿੰਡ ਅਹਿਮਦਪੁਰ (ਹਲਕਾ ਬੁਢਲਾਡਾ) ਚੋਂ ਆਪ ਨੂੰ ਮਿਲ ਰਿਹਾ ਭਰਪੂਰ ਸਮਰਥਨ
ਬੁਢਲਾਡਾ ,29 ਜਨਵਰੀ (ਵਿਸ਼ਵ ਵਾਰਤਾ) ਅੱਜ ਵਿਧਾਨ ਸਭਾ ਚੋਣਾਂ 2022 ਹੇਠ ਅਹਿਮਦਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਨੂੰ ਦੁਬਾਰਾ ਜਿਤਾਉਣ ਲਈ ਵੱਡਾ ਇਕੱਠ ਕੀਤਾ ਗਿਆ । ਜਿੱਥੇ ਪ੍ਰਿੰਸੀਪਲ ਬੁੱਧ ਰਾਮ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸੁਵਾਗਤ ਕੀਤਾ ਅਤੇ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ. ਨੂੰ ਲੱਡੂਆਂ ਨਾਲ ਤੋਲਿਆ ਗਿਆ। ਬੁੱਧ ਰਾਮ ਨੇ ਕਿਹਾ ਪੰਜ ਸਾਲਾਂ ਦੀ ਨਿਕੰਮੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਅਤੇ ਲੋਕਾਂ ਨੂੰ ਝੂਠੇ—ਲਾਰਿਆਂ ਵਿੱਚ ਰੱਖਿਆ। ਹਰੇਕ ਮਹਿਕਮੇ ਵਿਚ ਭ੍ਰਿਸ਼ਟਾਚਾਰ ਜੋਰਾਂ ਤੇ ਹੈ। ਪੰਜ ਸਾਲਾਂ ਦੇ ਸਰਕਾਰ ਦੁਆਰਾ ਕੀਤੇ ਗਏ ਅਧੂਰੇ ਕੰਮਾਂ ਤੋਂ ਬੇਮੁੱਖ ਹੋ ਕੇ ਲੋਕਾਂ ਨੇ ਸਰਕਾਰ ਦੁਆਰਾ ਚਲਾਈ ਝੂਠ ਦੀ ਦੁਕਾਨ ਨੂੰ ਛੱਡ ਕੇ ਆਮ ਆਦਮੀ ਪਾਰਟੀ ਵੋਟ ਨੂੰ ਪਉਣ ਲਈ ਤਿਆਰ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ । ਇਸ ਮੌਕੇ ਸੁਰਿੰਦਰ ਸ਼ਰਮਾ ,ਗੁਰਤੇਜ ਸਿੰਘ ,ਜੁਗਰਾਜ ਸਿੰਘ, ਭੋਲਾ ਰਾਮ ,ਗੁਰਮੀਤ ਸਿੰਘ ਹਰਪ੍ਰੀਤ ਸਿੰਘ, ਬੱਬੂ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ । ਇਸ ਮੌਕੇ ਕਈ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।























