ਚੰਡੀਗੜ੍ਹ ‘ਚ ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰਵਿਸ਼ਾਲ ਮਾਰਚ 14 ਜੂਨ ਨੂੰ
ਚੰਡੀਗੜ੍ਹ ਪੰਜਾਬੀ ਮੰਚ ਦੀ ਹੰਗਾਮੀ ਬੈਠਕ ‘ਚਫੈਸਲਾ, ਜਿਹੜੀ ਪਾਰਟੀ ਪੰਜਾਬੀ ਬੋਲੀ ਦੀਬਹਾਲੀ ਦਾ ਵਾਅਦਾ ਕਰੇਗੀ ਵੋਟ ਉਸੇ ਨੂੰਮਿਲੇਗੀ
ਚੰਡੀਗੜ੍ਹ
ਚੰਡੀਗੜ੍ਹ ਪੰਜਾਬੀ ਮੰਚ ਦੀ ਹੰਗਾਮੀ ਬੈਠਕ ‘ਚ ਜਿੱਥੇ ਸਮੂਹ ਸਬੰਧਤ ਧਿਰਾਂ ਨੇਇਕਸੁਰ ‘ਚ ਇਹ ਫੈਸਲਾ ਲਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਉਸੇ ਸਿਆਸੀ ਦਲ ਨੂੰ ਮਿਲੇਗੀ ਜੋ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਬਹਾਲੀਦਾ ਵਾਅਦਾ ਕਰੇਗੀ। ਇਸ ਦੇ ਨਾਲ ਹੀ ਪੰਜਾਬੀ ਦਰਦੀਆਂ ਨੇ ਮਾਂ ਬੋਲੀ ਦੇ ਹੱਕਵਿਚ 14 ਜੂਨ ਨੂੰ ਚੰਡੀਗੜ੍ਹ ਵਿਚ ਵਿਸ਼ਾਲ ਮਾਂ ਬੋਲੀ ਮਾਰਚ ਕੱਢਣ ਦਾ ਫੈਸਲਾਕੀਤਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੰਜਾਬੀ ਮੰਚ ਨੇ ਇਥੋਂ ਦੇ ਪਿੰਡਾਂ ਦੀਆਂਪੰਚਾਇਤਾਂ ਦੀ ਬੋਲੀ ਬੋਲਣ ਵਾਲਿਆਂ ਨੂੰ ਹੀ ਅਗਲੀਆਂ ਚੋਣਾਂ ਦੌਰਾਨ ਵੋਟਾਂਪਾਉਣ ਦੀ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ। ਇਸ ਤਹਿਤ ਸਿਆਸੀਪਾਰਟੀਆਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਪੰਚਾਇਤੀ ਸੰਸਥਾਵਾਂ ਵੱਲੋਂ ਯੂਟੀਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਨ ਦੇ ਪਾਸ ਕੀਤੇਮਤੇ ਵਫਦਾਂ ਦੇ ਰੂਪ ਵਿੱਚ ਸੌਂਪ ਕੇ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਵਿੱਚਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਨਿਰਧਾਰਤ ਕਰਨ ਦੀ ਮੱਦਜੋੜਣ ਦੀ ਮੰਗ ਕੀਤੀ ਜਾਵੇਗੀ। ਮੰਚ ਦੀ ਕਾਰਜਕਾਰਨੀ ਦੇ ਸੀਨੀਅਰ ਟਰੇਡਯੂਨੀਅਨ ਆਗੂ ਰਘਬੀਰ ਸਿੰਘ ਸੰਧੂ ਅਤੇ ਯੂਨਾਈਟਿਡ ਅਕਾਲੀ ਦਲ ਦੇਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗਵਿੱਚ ਫੈਸਲਾ ਲਿਆ ਗਿਆ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰਅਤੇ ਸਲਾਹਕਾਰ ਪਰਿਮਲ ਰਾਏ