ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਵੋਟਾਂ ਦਾ ਦਿਨ ਅੱਗੇ ਕਰਨ ਦੀ ਕੀਤੀ ਅਪੀਲ
ਪੜ੍ਹੋ, ਕੀ ਹੈ ਕਾਰਨ
ਦਿੱਲੀ, 16 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੋਣ ਕਮਿਸ਼ਨ ਨੂੰ ਪੰਜਾਬ ਚੋਣਾਂ ਨੂੰ ਪੰਜ ਤੋਂ ਛੇ ਦਿਨ ਹੋਰ ਵਧਾਉਣ ਦੀ ਅਪੀਲ ਕੀਤੀ ਹੈ। ਇਸ ਦਾ ਕਾਰਨ ਸੀਐਮ ਚੰਨੀ ਨੇ 16 ਫਰਵਰੀ ਨੂੰ ਭਗਤ ਰਵਿਦਾਸ ਜੈਅੰਤੀ ਦੱਸਿਆ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਬਨਾਰਸ ਸਥਿਤ ਭਗਤ ਰਵਿਦਾਸ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਪੰਜਾਬ ਵਿੱਚ ਲਗਭਗ 32 ਫੀਸਦੀ ਅਨੁਸੂਚਿਤ ਜਾਤੀ ਭਾਈਚਾਰਾ ਹੈ। ਇਸ ਕਾਰਨ ਬਨਾਰਸ ਜਾਣ ਵਾਲੇ ਕਰੀਬ 20 ਲੱਖ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਣਗੇ।






















