ਗੁਲਜ਼ਾਰ ਗਰੁੱਪ ਵਿਚ ਨਵੇਂ ਸਟੂਡੀਓ ਦੀ ਸ਼ੁਰੂਆਤ, ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆ ਲਈ ਨਿਊਜ਼ ਅਤੇ ਪ੍ਰੋਗਰਾਮ ਸਟੂਡੀੳ ਲਾਈਵ ਸੈਸ਼ਨ ਦੀ ਹੋਈ ਸ਼ੁਰੂਆਤ
ਚੰਡੀਗੜ੍ਹ, 15ਜਨਵਰੀ(ਵਿਸ਼ਵ ਵਾਰਤਾ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਕੈਂਪਸ ਵਿਚ ਨਵੇਂ ਵੀਡਿੳ ਸਟੂਡੀਓ ਦੀ ਸ਼ੁਰੂਆਤ ਕੀਤੀ ਗਈ। ਇਸ ਸਟੂਡੀਓ ਦਾ ਉਦਘਾਟਨ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਵੱਲੋਂ ਕੀਤਾ ਗਿਆ।ਜ਼ਿਕਰਯੋਗ ਹੈ ਕਿ ਗੁਲਜ਼ਾਰ ਗਰੁੱਪ ਵਿਚ ਪੱਤਰਕਾਰੀ ਵਿਭਾਗ ਵਿਚ ਪਹਿਲਾਂ ਵੀ ਇਕ ਸਟੂਡੀਓ ਚੱਲ ਰਿਹਾ ਹੈ। ਇਸ ਸਟੂਡੀੳ ਦੇ ਆਉਣ ਨਾਲ ਵਿਦਿਆਰਥੀ ਪੱਤਰਕਾਰੀ, ਟੈਲੀਵਿਜ਼ਨ, ਪੀਆਰ ਅਤੇ ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ ਜਾਂ ਈਵੈਂਟ ਪ੍ਰਬੰਧਨ ਆਦਿ ਲਾਈਵ ਮਿਕਸਿੰਗ ਸਬੰਧੀ ਅਹਿਮ ਨੁਕਤੇ ਸਮਝ ਸਕਣਗੇ ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਕੀਰਤ ਸਿੰਘ ਨੇ ਦੱਸਿਆਂ ਕਿ ਗੁਲਜ਼ਾਰ ਗਰੁੱਪ ਵੱਲੋਂ ਚਲਾਏ ਜਾ ਰਹੇ ਪੱਤਰਕਾਰੀ ਅਤੇ ਜਨ ਸੰਚਾਰ ਦੇ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਦੇਣ ਲਈ ਇਸ ਨਵੇਂ ਸਟੂਡੀੳ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿਚ ਵਿਦਿਆਰਥੀ ਲਾਈਵ ਇੰਟਰਵਿਊ, ਲਾਈਵ ਐਡਿਟਿੰਗ ਜਿਹੇ ਤਕਨੀਕੀ ਗੁਣ ਹਾਸਿਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਆਪਣੇ ਵਿਦਿਆਰਥੀਆਂ ਨੂੰ ਕੈਰੀਅਰ ਵਿਚ ਕਾਮਯਾਬ ਹੋਣ ਲਈ ਲੋੜੀਦੇ ਗਿਆਨ ਅਤੇ ਹੁਨਰਾਂ ਨੂੰ ਵਿਕਸਤ ਕਰਨ ਅਤੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚ ਯੋਗਦਾਨ ਪਾਉਣ ਦੇ ਯੋਗ ਬਣਾਇਆ ਜਾ ਸਕੇ। ਗੁਰਕੀਰਤ ਸਿੰਘ ਅਨੁਸਾਰ ਇਹ ਸਟੂਡੀਓ ਵਿਦਿਆਰਥੀਆਂ ਲਈ ਗਤੀਸ਼ੀਲ ਕੇਂਦਰ ਵਜੋਂ ਕੰਮ ਕਰੇਗਾ ਕਿਉਂਕਿ ਉਹ ਰਚਨਾਤਮਿਕਤਾ ਸਿੱਖਣਗੇ। ਇਸ ਮੌਕੇ ਤੇ ਕੈਂਪਸ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।























