ਚੰਡੀਗੜ੍ਹ ਪ੍ਰਸ਼ਾਸ਼ਕ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ ਸੈਕਟਰ-38 ਡੰਪਿਗ ਗਰਾਊਂਡ ਦਾ ਦੌਰਾ
ਚੰਡੀਗੜ੍ਹ,14 ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਸੈਕਟਰ 38 ਸਥਿਤ ਡੰਪਿਗ ਗਰਾਊਂਡ ਦਾ ਦੌਰਾ ਕੀਤਾ । ਉਹਨਾਂ ਦੇ ਆਉਣ ਦੀ ਖਬਰ ਮਿਲਦਿਆਂ ਹੀ ਗਰਾਉਂਡ ਨੂੰ ਜਾਂਦੀਆਂ ਸੜਕਾਂ ਨੂੰ ਲਿਸ਼ਕਾ ਦਿੱਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਨਵੇਂ ਬਣੇ ਮੇਅਰ ਸਰਬਜੀਤ ਕੌਰ,ਸੀਨੀਅਰ ਡਿਪਟੀ ਮੇਅਰ ਦਿਲੀਪ ਕੁਮਾਰ ਅਤੇ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਹਾਜਰ ਸਨ।
ਪ੍ਰਸ਼ਾਸ਼ਕ ਨੇ ਡੰਪਿਗ ਗਰਾਊਂਡ ਦਾ ਜਾਇਜਾ ਲੈਣ ਤੋਂ ਬਾਅਦ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਫਿਰ ਆਉਣਗੇ ਅਤੇ ਉਹਨਾਂ ਨੂੰ ਵਿਕਾਸ ਦਿਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕੂੜੇ ਦੇ ਪਹਾੜ ਨੂੰ ਹਟਾਉਣ ਲਈ ਨਿਗਮ ਅਤੇ ਪ੍ਰਸ਼ਾਸ਼ਨ ਨੂੰ ਮਿਲ ਕੇ ਕੰਮ ਕਰਨ ਦੀ ਸਲਾਹ ਵੀ ਦਿੱਤੀ।






















