ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਹੋਈ ਵਾਇਰਲ
ਜਾਣੋ,ਕੀ ਹੈ ਵਾਇਰਲ ਸੂਚੀ ਦਾ ਸੱਚ
ਚੰਡੀਗੜ੍ਹ,14 ਜਨਵਰੀ(ਵਿਸ਼ਵ ਵਾਰਤਾ) – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਅੱਜ ਸਵੇਰ ਤੋਂ ਹੀ ਵਟਸਐਪ ਅਤੇ ਸ਼ੋਸ਼ਲ ਮੀਡੀਆ ਤੇ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਵੀ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ। ਪਹਿਲੀ ਨਜ਼ਰੇ ਤਾਂ ਇਹ ਸੂਚੀ ਇੱਕ ਦਮ ਅਸਲ ਜਾਪਦੀ ਹੈ ,ਪਰ ਇਸ ਵਿੱਚ 2022 ਦੀ ਜਗ੍ਹਾ 2022 ਲਿਖਿਆ ਹੋਇਆ ਹੈ। ਇਸ ਲਈ ਵਿਸ਼ਵ ਵਾਰਤਾ ਵੱਲੋਂ ਪੜਤਾਲ ਕੀਤੇ ਜਾਣ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਇਹ ਸੂਚੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਸੁਰਖੀਆਂ ਬਟੋਰਨ ਲਈ ਬਣਾਈ ਗਈ ਹੈ।























