• Latest
  • Trending
ਪੰਜਾਬ ਭਰ ਵਿਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ

ਪੰਜਾਬ ਭਰ ਵਿਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ

5 years ago
Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

12 minutes ago
Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

56 minutes ago
National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

2 hours ago
National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

3 hours ago
Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

3 hours ago
Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

4 hours ago
Punjab Weather: ਪੰਜਾਬ ’ਚ ਬਦਲਣ ਲੱਗਾ ਮੌਸਮ, ਮੀਂਹ ਨੂੰ ਲੱਗੇਗੀ ਬ੍ਰੇਕ !

Punjab Weather: ਪੰਜਾਬ ’ਚ ਬਦਲਣ ਲੱਗਾ ਮੌਸਮ, ਮੀਂਹ ਨੂੰ ਲੱਗੇਗੀ ਬ੍ਰੇਕ !

4 hours ago
Asian Games: ਭਾਰਤ ਨੇ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ

Asian Games: ਭਾਰਤ ਨੇ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ

5 hours ago
Punjab: ਅਕਾਲੀ ਦਲ ਵੱਲੋਂ ਰੂਪ ਕੌਰ ਸੰਧੂ ਪਾਰਟੀ ’ਚੋਂ ਬਰਖ਼ਾਸਤ

Punjab: ਅਕਾਲੀ ਦਲ ਵੱਲੋਂ ਰੂਪ ਕੌਰ ਸੰਧੂ ਪਾਰਟੀ ’ਚੋਂ ਬਰਖ਼ਾਸਤ

5 hours ago
Punjab: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ

Punjab: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ

5 hours ago
Hindi News
English News
Tuesday, September 29, 2026
No Result
View All Result
32 °c
Chandigarh
28 ° Wed
28 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਭਰ ਵਿਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ

January 10, 2022
in ਅਜੀਤਗੜ੍ਹ, ਸਿਆਸੀ, ਸਿਹਤ, ਖਬਰਾਂ, ਖੇਤੀਬਾੜੀ, ਚੰਡੀਗੜ੍ਹ, ਦਿੱਲੀ, ਪੰਜਾਬ, ਪ੍ਰਸ਼ਾਸਨਿਕ, ਰਾਸ਼ਟਰੀ
ਪੰਜਾਬ ਭਰ ਵਿਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ

ਪੰਜਾਬ ਭਰ ਵਿਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ

ਪੜ੍ਹੋ,ਕਿਹਨਾਂ ਨੂੰ ਦਿੱਤੀ ਜਾ ਰਹੀ ਹੈ ਬੂਸਟਰ ਡੋਜ਼

         ਮੋਹਾਲੀ, 10 ਜਨਵਰੀ(ਵਿਸ਼ਵ ਵਾਰਤਾ) : ਪੰਜਾਬ ਭਰ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਰੋਕਥਾਮ ਲਈ ਬੂਸਟਰ ਡੋਜ਼ ਦੇਣ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ। ਸਿਹਤ ਤੇ ਪਰਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਨੇ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਮੁਹਿੰਮ ਦਾ ਉਦਘਾਟਨ ਕੀਤਾ। ਡਾਇਰੈਕਟਰ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਭ ਤੋਂ ਪਹਿਲਾਂ 61 ਸਾਲਾ ਅਮਨ ਮਲਿਕ ਨੂੰ ਬੂਸਟਰ ਡੋਜ਼ ਦਿਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਜੀ.ਬੀ. ਸਿੰਘ ਨੇ ਦਸਿਆ ਕਿ ਹੈਲਥਕੇਅਰ ਵਰਕਰਾਂ, ਫ਼ਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਉਪਰਲੇ ਵਿਅਕਤੀਆਂ ਨੂੰ ਅਹਿਤਿਆਤ ਵਜੋਂ ਤੀਜੀ ਖ਼ੁਰਾਕ ਦੇਣ ਦੀ ਸੂਬਾ ਪੱਧਰੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਦਸਿਆ ਕਿ ਬੂਸਟਰ ਡੋਜ਼ ਪਹਿਲਾਂ ਲਈਆਂ ਦੋਵੇਂ ਖ਼ੁਰਾਕਾਂ ਵਾਲੀ ਹੀ ਹੋਵੇਗੀ ਭਾਵ ਜੇ ਕਿਸੇ ਨੇ ਪਹਿਲੀਆਂ ਦੋ ਖ਼ੁਰਾਕਾਂ ਕੋਵੈਕਸੀਨ ਦੀਆਂ ਲਈਆਂ ਹਨ ਤਾਂ ਉਸ ਨੂੰ ਤੀਜਾ ਟੀਕਾ ਵੀ ਕੋਵੈਕਸੀਨ ਦਾ ਲਗਾਇਆ ਜਾਵੇਗਾ।
        ਉਨ੍ਹਾਂ ਦਸਿਆ ਕਿ ਬੂਸਟਰ ਡੋਜ਼ ਸਬੰਧੀ ਕੁਝ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਹ ਡੋਜ਼ ਦੂਜੀ ਖ਼ੁਰਾਕ ਲੈਣ ਦੇ 273 ਦਿਨਾਂ ਮਗਰੋਂ ਦਿਤੀ ਜਾਵੇਗੀ ਅਤੇ ਲਾਭਪਾਤਰੀ ਬੂਸਟਰ ਡੋਜ਼ ਲੈਣ ਦੇ 3 ਮਹੀਨੇ ਪਹਿਲਾਂ ਤਕ ਕੋਵਿਡ ਪਾਜ਼ੇਟਿਵ ਨਹੀਂ ਹੋਣਾ ਚਾਹੀਦਾ। ਡਾ. ਜੀ.ਬੀ. ਸਿੰਘ ਨੇ ਦਸਿਆ ਕਿ ਬੂਸਟਰ ਡੋਜ਼ ਦੇਣ ਲਈ ਸਿਹਤ ਸੰਸਥਾਵਾਂ ਵਿਚ ਵਖਰੇ ਕੇਂਦਰ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੀ ਤਿੰਨ ਜਨਵਰੀ ਨੂੰ 15 ਤੋਂ 18 ਸਾਲ ਤਕ ਦੇ ਨੌਜਵਾਨਾਂ ਨੂੰ ਕੋਵਿਡ-ਰੋਕੂ ਟੀਕਾ ਲਗਾਏ ਜਾਣ ਦੀ ਸ਼ੁਰੂਆਤ ਕੀਤੀ ਗਈ ਸੀ।
         ਕੋਵਿਡ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਬਾਰੇ ਗੱਲ ਕਰਦਿਆਂ ਡਾਇਰੈਕਟਰ ਨੇ ਕਿਹਾ ਕਿ ਹਰ ਰੋਜ਼ ਵੱਧ ਰਹੇ ਕੋਵਿਡ ਮਾਮਲਿਆਂ ਨੂੰ ਵੇਖਦਿਆਂ ਹਰ ਕਿਸੇ ਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਜਿਥੇ ਕੋਵਿਡ ਟੀਕਾਕਰਨ ਬੇਹੱਦ ਜ਼ਰੂਰੀ ਹੈ, ਉਥੇ ਮਾਸਕ ਪਾਉਣ, ਇਕ ਦੂਜੇ ਤੋਂ ਸਮਾਜਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਤਿਅੰਤ ਲੋੜ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੇ ਹਾਲੇ ਤਕ ਪਹਿਲਾ ਜਾਂ ਦੂਜਾ ਟੀਕਾ ਨਹੀਂ ਲਗਵਾਇਆ, ਉਹ ਤੁਰੰਤ ਅਪਣਾ ਟੀਕਾਕਰਨ ਕਰਵਾਉਣ।  
        ਡਾ. ਜੀ.ਬੀ. ਸਿੰਘ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਜਿਥੇ ਵੱਖ-ਵੱਖ ਥਾਈਂ ਕੋਵਿਡ ਸੈਂਪਲਿੰਗ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਉਥੇ ਕੋਵਿਡ ਟੀਕਾਕਰਨ ਦੇ ਕੰਮ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਬੀਮਾਰੀ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਹ ਕਿਹਾ ਕਿ ਤੀਜੀ ਸੰਭਾਵੀ ਲਹਿਰ ਤੋਂ ਘਬਰਾਉਣ ਦੀ ਨਹੀਂ ਸਗੋਂ ਤਮਾਮ ਜ਼ਰੂਰੀ ਸਾਵਧਾਨੀਆਂ ਵਰਤ ਕੇ ਖ਼ੁਦ ਨੂੰ ਅਤੇ ਸਮਾਜ ਨੂੰ ਬਚਾਉਣ ਦੀ ਲੋੜ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਕੋਵਿਡ ਟੈਸਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਵੀ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐਚ.ਐਸ.ਚੀਮਾ, ਡਾ. ਬਬਨਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ ਤੇ ਸਟਾਫ਼ ਮੌਜੂਦ ਸੀ।

Tags: BOOSTERDOSECoronaCOVID19PUNJABVACCINATION
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

by Ranjit Singh
September 29, 2026
0

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ - ਪਾਕਿਸਤਾਨ ਦਾ ਸੈਮੀਫਾਈਨਲ 'ਚ ਬੰਗਲਾਦੇਸ਼ ਨਾਲ ਹੋਵੇਗਾ ਮੁਕਾਬਲਾ ਚੰਡੀਗੜ੍ਹ,...

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

by Ranjit Singh
September 29, 2026
0

Chandigarh 'ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਸ਼ਹਿਰ ਦੀ ਹਵਾ...

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

by Ranjit Singh
September 29, 2026
0

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ ਕੁਪਵਾੜਾ, 29 ਸਤੰਬਰ (ਵਿਸ਼ਵ ਵਾਰਤਾ) – ਜੰਮੂ-ਕਸ਼ਮੀਰ ਦੇ ਕੁਪਵਾੜਾ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
September 29, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

by Ranjit Singh
September 29, 2026
0

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ - ਪਾਕਿਸਤਾਨ ਦਾ ਸੈਮੀਫਾਈਨਲ 'ਚ ਬੰਗਲਾਦੇਸ਼ ਨਾਲ ਹੋਵੇਗਾ ਮੁਕਾਬਲਾ ਚੰਡੀਗੜ੍ਹ,...

Most Popular

National: ਅੱਜ ਤੋਂ ਬਦਲੇ ਕਈ ਜ਼ਰੂਰੀ ਨਿਯਮ ਤੇ ਕੀਮਤਾਂ, ਜਾਣੋ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?

National: ਅੱਜ ਤੋਂ ਬਦਲੇ ਕਈ ਜ਼ਰੂਰੀ ਨਿਯਮ ਤੇ ਕੀਮਤਾਂ, ਜਾਣੋ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?

by Ranjit Singh
4 weeks ago
0

National: ਅੱਜ ਤੋਂ ਬਦਲੇ ਕਈ ਜ਼ਰੂਰੀ ਨਿਯਮ ਤੇ ਕੀਮਤਾਂ, ਜਾਣੋ ਕੀ ਹੋਇਆ ਮਹਿੰਗਾ ਤੇ ਕੀ ਸਸਤਾ ? ਚੰਡੀਗੜ੍ਹ, 1 ਸਤੰਬਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 