ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜੀ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ
ਚੋਣ ਜ਼ਾਬਤਾ ਲੱਗਣ ਤੋਂ ਬਾਅਦ ਅਕਾਲੀ ਦਲ ‘ਤੇ ਕਾਂਗਰਸ ਦੋਵਾਂ ਲਈ ਅੱਜ ਅਹਿਮ ਦਿਨ
ਚੰਡੀਗੜ੍ਹ,10 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਬਹੁ-ਚਰਚਿਤ 6 ਹਜ਼ਾਰ ਕਰੋੜੀ ਡਰੱਗ ਰੈਕਟ ਮਾਮਲਿਆਂ ਵਿੱਚ ਐਫਆਈਆਰ ਹੋਣ ਤੋਂ ਬਾਅਦ ਰੂਪੋਸ਼ ਹੋਏ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਹਾਈਕੋਰਟ ਵਿੱਚ ਪਾਈ ਗਈ ਅਗਾਊਂ ਜਮਾਨਤੀ ਅਰਜੀ ‘ਤੇ ਅੱਜ ਸੁਣਵਾਈ ਹੋਵੇਗੀ। ਅੱਜ ਸਾਫ ਹੋ ਜਾਵੇਗਾ ਕਿ ਬਿਕਰਮ ਮਜੀਠੀਆ ਨੂੰ ਜਮਾਨਤ ਮਿਲਦੀ ਹੈ ਜਾਂ ਨਹੀਂ । ਕਾਬਿਲੇਗੌਰ ਹੈ ਕਿ 5 ਜਨਵਰੀ ਨੂੰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਹੋਇਆਂ ਸ਼ਨੀਵਾਰ ਤੱਕ ਜਵਾਬ ਮੰਗਿਆ ਸੀ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪੰਜਾਬ ਵਿੱਚ 8 ਤਰੀਕ ਤੋਂ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ,ਅਜਿਹੇ ਵਿੱਚ ਬਿਕਰਮ ਮਜੀਠੀਆ ਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਦੋਨੋਂ ਪਾਰਟੀਆਂ ਲਈ ਇਸ ਮਾਮਲੇ ਦੀ ਸੁਣਵਾਈ ਅਹਿਮ ਰਹਿਣ ਵਾਲੀ ਹੈ। ਅੱਜ ਦੀ ਇਸ ਸੁਣਵਾਈ ਦਾ ਪੰਜਾਬ ਦੀ ਸਿਆਸਤ ਤੇ ਕਾਫੀ ਅਸਰ ਦੇਖਣ ਨੂੰ ਮਿਲੇਗਾ।






















